ਵਾਸ਼ਿੰਗਟਨ: ਪ੍ਰਧਾਨ ਮੰਤਰੀ ਅਮਰੀਕਾ ਦੌਰੇ 'ਤੇ ਹਨ ਇਸ ਦੌਰੇ 'ਤੇ ਪ੍ਰਧਾਨ ਮੰਤਰੀ 24 ਸਤੰਬਰ ਨੂੰ ਗੇਟਸ ਫਾਊਂਡੇਸ਼ਨ ਵੱਲੋਂ ਗਲੋਬਲ ਗੋਲਕੀਪਰ ਅਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ ਪਰ ਉਨ੍ਹਾਂ ਦੇ ਇਸ ਸਨਮਾਨ ਤੋਂ ਪਹਿਲਾ 3 ਨੋਬੇਲ ਪੁਰਸਕਾਰ ਜੇਤੂਆਂ ਨੇ ਮੋਦੀ ਖਿਲਾਫ਼ ਗੇਟਸ ਫਾਊਂਡੇਸ਼ਨ ਨੂੰ ਚਿੱਠੀ ਲਿਖੀ ਅਤੇ ਸਨਮਾਨ ਵਾਪਸ ਲੈਣ ਦੀ ਅਪੀਲ ਕੀਤੀ।
ਨੋਬੇਲ ਪੁਰਸਕਾਰ ਦੇ 3 ਜੇਤੂਆਂ ਨੇ ਸੰਯੁਕਤ ਰੂਪ ਤੋਂ ਗੇਟਸ ਫਾਊਂਡੇਸ਼ਨ ਨੂੰ ਲਿਖੀ ਚਿੱਠੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਮੋਦੀ ਰਾਜ 'ਚ ਭਾਰਤ ਖਤਰਨਾਕ ਅਤੇ ਬੇਹੱਦ ਅਰਾਜਕ ਮਾਹੌਲ 'ਚ ਬਦਲਦਾ ਜਾ ਰਿਹਾ ਹੈ। ਜਿਸ ਨੇ ਲਗਾਤਾਰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤੰਰ ਨੂੰ ਕਮਜ਼ੋਰ ਕੀਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਜਿਨ੍ਹਾਂ 3 ਨੋਬੇਲ ਪੁਰਸਕਾਰ ਜੇਤੂਆਂ ਵੱਲੋਂ ਇਹ ਚਿੱਠੀ ਲਿਖੀ ਗਈ ਹੈ, ਉਨ੍ਹਾਂ 'ਚ ਸ਼ਿਰੀਨ ਏਬਾਦੀ ਸਭ ਤੋਂ ਵੱਡਾ ਚਿਹਰਾ ਹੈ। ਸ਼ਿਰੀਨ ਏਬਾਦੀ 2003 ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਹੈ। ਜਦਕਿ ਉਨ੍ਹਾਂ ਤੋਂ ਇਲਾਵਾ 2011 'ਚ ਨੋਬੇਲ ਸ਼ਾਤੀ ਪੁਰਸਕਾਰ ਜੇਤੂ ਤਵਾਕੁੱਲ ਅਬਦੀਲ ਸਲਾਮ ਕਾਮਰਾਨ ਅਤੇ 1976 ਦੇ ਨੋਬੇਲ ਪੁਰਸਕਾਰ ਜੇਤੂ ਮੈਰੀਅਡ ਮੈਗੂਅਰ ਸ਼ਾਮਲ ਹਨ।
ਗੇਟਸ ਫਾਊਂਡੇਸ਼ਨ ਨੂੰ ਲਿਖੀ ਚਿੱਠੀ 'ਚ ਆਖਿਆ ਗਿਆ ਹੈ ਅਸੀ ਲੰਬੇ ਸਮੇ ਤੋਂ ਦੁਨੀਆ ਭਰ 'ਚ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਬੇਹੱਦ ਸ਼ਾਨਦਾਰ ਕਾਰਜ ਦੇ ਪ੍ਰਸ਼ੰਸਕ ਹਾਂ। ਜਿਸ ਤਰ੍ਹਾਂ ਨਾਲ ਤੁਸੀ ਪੈਰੋਪਕਾਰ ਨਾਲ ਜੁੜੇ ਕੰਮ ਕਰਦੇ ਹੋ ਉਹ ਇਕ ਬਹਿਤਰ ਜ਼ਿੰਦਗੀ ਦਾ ਰਸਤਾ ਤੈਅ ਕਰਦਾ ਹੈ।
ਚਿੱਠੀ ਵਿੱਚ ਅੱਗੇ ਲਿਖਿਆ ਹੈ ਕਿ ਸਾਨੂੰ ਉਦੋਂ ਬੇਹੱਦ ਨਿਰਾਸ਼ਾ ਹੋਈ ਜਦ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਇਸ ਮਹੀਨੇ ਦੇ ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਵਾਰਡ ਨਾਲ ਸਨਾਮਾਨਿਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ 'ਚ ਭਾਰਤ 'ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੋਵੇਂ ਹੀ ਕਮਜ਼ੋਰ ਹੋਏ ਹਨ। ਇਹ ਸਾਨੂੰ ਵਿਸ਼ੇਸ਼ ਰੂਪ ਤੋਂ ਪਰੇਸ਼ਾਨ ਕਰ ਰਿਹਾ ਹੈ ਕਿਉਕੀ ਤੁਹਾਡੀ ਫਾਊਂਡੇਸ਼ਨ ਦਾ ਮਿਸ਼ਨ ਜ਼ਿੰਦਗੀ ਨੂੰ ਸਰੁੱਖਿਅਤ ਕਰਨ ਅਤੇ ਅਸਮਾਨਤਾ ਨਾਲ ਲੜਨਾ ਹੈ।