ਪੰਜਾਬ

punjab

ETV Bharat / state

Punjab Weather Report: ਤੇਜ਼ ਧੁੱਪ ਕਾਰਨ ਬਣੀ ਰਹੇਗੀ ਗਰਮੀ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਐਤਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਹੀ ਰਹੇਗੀ, ਪਰ ਗਰਮੀ ਦਾ ਕਹਿਰ ਜਾਰੀ ਰਹੇਗਾ। ਜਾਣੋ ਪੰਜਾਬ ਦਾ ਤਾਪਮਾਨ...

22nd may Punjab Weather Report
ਤੇਜ਼ ਧੁੱਪ ਕਾਰਨ ਬਣੀ ਰਹੇਗੀ ਗਰਮੀ

By

Published : May 22, 2022, 10:15 AM IST

ਚੰਡੀਗੜ੍ਹ: ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਪੰਜਾਬ ਦੇ ਤਾਪਮਾਨ ਨੂੰ ਲੈ ਕੇ ਅਨੁਮਾਨ ਹੈ ਕਿ ਰਾਜ ਵਿੱਚ ਪ੍ਰੀ-ਮੌਨਸੂਨ ਸਰਗਰਮੀਆਂ ਸਰਗਰਮ ਹੋ ਸਕਦੀਆਂ ਹਨ। ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਪੰਜਾਬ ਦੇ ਵਧੇਰੇ ਸ਼ਹਿਰ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜਿਆਦਾ ਰਹਿ ਸਕਦਾ ਹੈ।

ਅੰਮ੍ਰਿਤਸਰ: ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ 41 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੂਸਾਰ ਬੱਦਲਾਂ ਦੀ ਆਸਮਾਨ ਵਿੱਤ ਮੌਜੂਦਗੀ ਰਹੇਗੀ ਅਤੇ ਧੂਪ ਦੇ ਨਾਲ ਗਰਮੀ ਵੀ ਦੇਖਣ ਨੂੰ ਮਿਲੇਗੀ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਧੁੱਪ ਨਿਕਲੇਗੀ ਅਤੇ ਬੱਦਲ ਵੀ ਰਹਿਣਗੇ। ਜਲੰਧਰ ਵਿੱਚ ਦਿਨ ਗਰਮ ਰਹੇਗਾ।

ਤੇਜ਼ ਧੁੱਪ ਕਾਰਨ ਬਣੀ ਰਹੇਗੀ ਗਰਮੀ

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗੀ। ਆਸਮਾਨ ਵਿੱਚ ਬੱਦਲ ਰਹਿਣਗੇ ਅਤੇ ਤੇਜ਼ ਧੁੱਪ ਨਾਲ ਗਰਮੀ ਦਾ ਕਹਿਰ ਵੀ ਜਾਰੀ ਰਹੇਗਾ।

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹਿਣ ਦੀ ਉਮੀਦ ਹੈ। ਬੱਦਲਵਾਈ ਦੇ ਨਾਲ ਨਾਲ ਗਰਮੀ ਦੇਖਣ ਨੂੰ ਮਿਲ ਸਰਦੀ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਸਮਾਨ ਸਾਫ਼ ਰਹੇਗਾ ਅਤੇ ਧੁਪ ਦਿਨਭਰ ਨਿਕਲੇਗੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਦੇਸ਼ ’ਚ ਪੈਟਰੋਲ 9.5 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ABOUT THE AUTHOR

...view details