ਪੰਜਾਬ

punjab

ETV Bharat / state

2127 ਗੈਂਗਸਟਰ ਕੀਤੇ ਗ੍ਰਿਫ਼ਤਾਰ, 1040 ਹਥਿਆਰ ਤੇ 468 ਵਾਹਨ ਜ਼ਬਤ: DGP ਦਿਨਕਰ ਗੁਪਤਾ - ਪੰਜਾਬ ਸਰਕਾਰ

ਪੰਜਾਬ ਸਰਕਾਰ ਵੱਲੋਂ ਕੈਟਾਗਰੀ ਏ ਦੇ 8 ਗੈਂਗਸਟਰਾਂ ਸਮੇਤ ਹੁਣ ਤਕ 2127 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 10 ਗੈਂਗਸਟਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਗਈ ਹੈ।

DGP ਦਿਨਕਰ ਗੁਪਤਾ
DGP ਦਿਨਕਰ ਗੁਪਤਾ

By

Published : Dec 10, 2019, 10:41 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੈਟਾਗਰੀ ਏ ਦੇ 8 ਗੈਂਗਸਟਰਾਂ ਸਮੇਤ ਹੁਣ ਤਕ 2127 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 10 ਗੈਂਗਸਟਰਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਗੈਂਗਸਟਰਾਂ ਤੋਂ ਕੁਲ 1040 ਹਥਿਆਰ ਅਤੇ 468 ਵਾਹਨ ਜ਼ਬਤ ਕੀਤੇ ਗਏ ਹਨ।
ਨਾਮੀ ਅਖਬਾਰ ਦੀ ਰਿਪੋਰਟ ਮੁਤਾਬਕ ਦਿਨਕਰ ਗੁਪਤਾ ਨੇ ਦੱਸਿਆ ਕਿ ਮੌਜੂਦਾ ਕਾਰਜਕਾਲ ਦੌਰਾਨ ਸੂਬਾ ਸਰਕਾਰ ਨਾਭਾ ਜੇਲ੍ਹ ਤੋੜਨ ਦੇ ਮਾਮਲੇ ਦੇ ਮਾਸਟਰ ਮਾਈਂਡ ਅਤੇ ਅੱਤਵਾਦੀਆਂ ਗੈਂਗਸਟਰਾਂ ਦੇ ਕੇਂਦਰ ਬਿੰਦੂ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ (ਚੀਨ) ਤੋਂ ਹਵਾਲਗੀ ਲੈਣ ਵਿਚ ਸਫਲ ਰਹੀ ਹੈ। ਰੋਮੀ ਨਸ਼ਾ ਹਥਿਆਰ ਤਸਕਰੀ ਵਿਚ ਵੀ ਸ਼ਾਮਲ ਸੀ।
ਇਸ ਤੋਂ ਇਲਾਵਾ ਸੂਬਾ ਸਰਕਾਰ ਬੰਬੀਹਾ ਗਿਰੋਹ ਦੇ ਮੁਖੀ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ (ਪੁੱਤਰ ਮੇਜਰ ਸਿੰਘ ਵਾਸੀ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ) ਦੀ ਅਰਮੀਨੀਆ ਤੋਂ ਹਵਾਲਗੀ ਲੈਣ ਵਿਚ ਵੀ ਸਫਲ ਰਹੀ ਹੈ।

ABOUT THE AUTHOR

...view details