ਪੰਜਾਬ

punjab

ETV Bharat / state

ਛਾਲ਼ ਮਾਰਨ ਤੋਂ ਬਾਅਦ ਵੀ ਨਰਸਾਂ ਬੇਰੁਖ਼ੀ ਦਾ ਸ਼ਿਕਾਰ - punjab news

ਲੰਮੇ ਸਮੇਂ ਤੋਂ ਆਪਣੀ ਮੰਗਾਂ ਦੀ ਪੂਰਤੀ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਧਰਨੇ 'ਤੇ ਬੈਠੀਆਂ ਨਰਸਾਂ ਵਿੱਚੋ 2 ਨਰਸਾਂ ਵੱਲੋਂ ਛਾਲ਼ ਮਾਰਨ ਨੂੰ ਲੈ ਕੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ।

ਫ਼ੋਟੋ।

By

Published : Mar 1, 2019, 2:01 PM IST

ਚੰਡੀਗੜ੍ਹ: ਲੰਮੇ ਸਮੇਂ ਤੋਂ ਆਪਣੀ ਮੰਗਾਂ ਦੀ ਪੂਰਤੀ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਧਰਨੇ 'ਤੇ ਬੈਠੀਆਂ ਨਰਸਾਂ ਵਿੱਚੋ 2 ਨਰਸਾਂ ਵੱਲੋਂ ਛਾਲ਼ ਮਾਰਨ ਨੂੰ ਲੈ ਕੇ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ।

ਵੀਡੀਓ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, "ਇਹ ਕੈਪਟਨ ਅਮਰਿੰਦਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਆਪਣੀ ਨੌਕਰੀਆਂ ਪੱਕੀਆਂ ਕਰਨ ਨੂੰ ਲੈ ਕੇ ਜਿਨ੍ਹਾਂ 2 ਨਰਸਾਂ ਨੇ ਰਾਜਿੰਦਰਾ ਹਸਪਤਾਲ ਦੀ ਛੇਵੀਂ ਮੰਜ਼ਿਲ ਤੋਂ ਛਾਲ਼ਾਂ ਮਾਰੀਆਂ ਸਨ, ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਪਈਆਂ ਹਨ ਪਰ ਕੋਈ ਉਨ੍ਹਾਂ ਦਾ ਪਤਾ ਵੀ ਨਹੀਂ ਲੈਣ ਗਿਆ, ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਗੱਲ ਤਾਂ ਕੀ ਕਰੀਏ?"ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਧਰਨੇ 'ਤੇ ਬੈਠੀਆਂ ਨਰਸਾਂ ਵਿੱਚੋਂ ਕਰਮਜੀਤ ਕੌਰ ਤੇ ਬਲਜੀਤ ਕੌਰ ਨੇ ਆਪਣੀਆਂ ਮੰਗਾਂ ਨਾ ਪੂਰੀਆਂ ਹੋਣ 'ਤੇ ਤੰਗ ਆ ਕੇ ਰੋਸ ਪ੍ਰਦਰਸ਼ਨ ਵਜੋਂ ਛੱਤ ਤੋਂ ਹੇਠਾਂ ਛਾਲ਼ਾਂ ਮਾਰ ਦਿੱਤੀਆਂ ਜਿਸ ਮਗਰੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਨਰਸਾਂ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਦਾ ਰਹੀ ਹੈ।

ABOUT THE AUTHOR

...view details