ਮੋਹਾਲੀ: ਨਿਊਜ਼ੀਲੈਂਡ ਤੇ ਕੁਵੈਤ ਤੋਂ 324 ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ 2 ਉਡਾਣਾਂ ਅੱਜ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਆਉਣਗੀਆਂ। ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੇਂਦਰ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਇਹ ਉਡਾਣਾਂ ਚਲਾਈਆਂ ਗਈਆਂ ਸਨ।
324 ਯਾਤਰੀਆਂ ਨੂੰ ਲੈ ਕੇ ਨਿਊਜ਼ੀਲੈਂਡ ਤੇ ਕੁਵੈਤ ਤੋਂ ਚੰਡੀਗੜ੍ਹ ਪਹੁੰਚਣਗੇ 2 ਜਹਾਜ਼ - 324 passengers from NZ, Kuwait reach Chandigarh
ਵੰਦੇ ਭਾਰਤ ਮਿਸ਼ਨ ਤਹਿਤ ਨਿਊਜ਼ੀਲੈਂਡ ਤੇ ਕੁਵੈਤ ਤੋਂ 324 ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ 2 ਉਡਾਣਾਂ ਅੱਜ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਆਉਣਗੀਆਂ।
ਆਕਲੈਂਡ ਤੋਂ 140 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਇਕ ਉਡਾਣ ਸਵੇਰੇ 7.30 ਵਜੇ ਪਹੁੰਚੀ, ਜਦਕਿ ਗੋ ਏਅਰ ਰਾਹੀਂ ਕੁਵੈਤ ਤੋਂ 184 ਯਾਤਰੀਆਂ ਨੂੰ ਸ਼ਾਮ 6.30 ਵਜੇ ਲਿਆਂਦਾ ਜਾਵੇਗਾ। ਵਾਪਸ ਜਾਣ ਵਾਲੇ ਯਾਤਰੀਆਂ ਵਿੱਚ ਜ਼ਿਆਦਾਤਰ ਪੰਜਾਬ, ਹਰਿਆਣਾ ਅਤੇ ਨੇੜਲੇ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਹਨ।
ਇਹ ਯਾਤਰੀ ਆਪਣੀ ਸੂਬਾ ਸਰਕਾਰ ਦੇ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਪਹੁੰਚਣਗੇ ਜਿਥੇ ਉਨ੍ਹਾਂ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਕੋਈ ਵੀ ਯਾਤਰੀ ਬੁਖਾਰ, ਖੰਘ, ਜ਼ੁਕਾਮ, ਆਦਿ ਤੋਂ ਪੀੜਤ ਨਹੀਂ ਪਾਇਆ ਗਿਆ ਅਤੇ ਇਨ੍ਹਾਂ ਵਿੱਚ ਕੋਵਿਡ-19 ਵਾਲੇ ਕੋਈ ਲੱਛਣ ਨਹੀਂ ਹਨ।