ਚੰਡੀਗੜ੍ਹ:ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੰਬੀਹਾ ਗੈਂਗ ਦੇ ਸਰਗਰਮ ਸਾਥੀਆਂ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਨ੍ਹਾਂ ਪਾਸੋਂ .32 ਕੈਲੀਬਰ ਦੇ 5 ਪਿਸਤੌਲ ਅਤੇ 4 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ। ਫਿਲਹਾਲ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਜਾਗੀ ਹੈ।
ਗਰੋਹ ਦੇ ਮੈਂਬਰ ਲਈ ਖਰੀਦਿਆ ਪਿਸਤੌਲ:ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕਬਰਾਮਦ ਕੀਤਾ ਗਿਆ ਪਿਸਤੌਲ ਪੰਜਾਬ ਵਿੱਚ ਦੇਵੇਂਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕੀਤਾ ਜਾਣਾ ਸੀ। ਦੱਸ ਦੇਈਏ ਕਿ ਗਗਨਦੀਪ ਸਿੰਘ ਨੇ ਕੈਨੇਡਾ ਅਤੇ ਯੂਏਈ ਤੋਂ ਬੰਬੀਹਾ ਗੈਂਗ ਦੇ ਕਾਰਕੁਨਾਂ ਦੇ ਨਿਰਦੇਸ਼ਾਂ 'ਤੇ ਮੱਧ ਪ੍ਰਦੇਸ਼ ਦੇ ਖਰਗੋਨ ਵਿਖੇ ਅਸਲਾ ਨਿਰਮਾਤਾ-ਕਮ-ਸਪਲਾਇਰ ਤੋਂ ਪਿਸਤੌਲ ਖਰੀਦੇ ਸਨ। ਦੇਵੇਂਦਰ ਬੰਬੀਹਾ ਗੈਂਗ ਦੀ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਦੁਸ਼ਮਣੀ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਅਤੇ ਹੋਰ ਰਾਜਾਂ ਵਿੱਚ ਗੈਂਗ ਵਾਰਾਂ ਵਿੱਚ ਉਨ੍ਹਾਂ ਦੇ ਕਈ ਸਾਥੀ ਮਾਰੇ ਗਏ ਹਨ। ਸਪੈਸ਼ਲ ਸੈੱਲ ਦੀ ਟੀਮ ਨੇ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਐਸ.ਪੀ. ਏ.ਸੀ.ਪੀ ਅਤਰ ਸਿੰਘ ਦੀ ਦੇਖ-ਰੇਖ 'ਚ ਪਵਨ ਕੁਮਾਰ ਨੇ ਸਿੰਡੀਕੇਟ ਦੇ ਦੋ ਅਹਿਮ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ।