ਪੰਜਾਬ

punjab

ETV Bharat / state

Heroin seized in Fazilka: ਬੀਤੇ ਡੇਢ ਮਹੀਨੇ ਦੌਰਾਨ ਫਾਜ਼ਿਲਕਾ 'ਚ 145 ਕਿੱਲੋ ਹੈਰੋਇਨ ਕੀਤੀ ਗਈ ਜ਼ਬਤ, ਡੀਜਪੀ ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ - India Pakistan Cross Border Heroine Smuggling

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ SSOC ਟੀਮ ਨੇ 145 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। (Action against drugs in Fazilka)

145 kg of heroin was seized in Fazilka during the last one and a half months
Heroin seized in Fazilka: ਬੀਤੇ ਡੇਢ ਮਹੀਨੇ ਦੌਰਾਨ ਫਾਜ਼ਿਲਕਾ 'ਚ 145 ਕਿੱਲੋ ਹੈਰੋਇਨ ਕੀਤੀ ਗਈ ਜ਼ਬਤ, ਡੀਜਪੀ ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ

By ETV Bharat Punjabi Team

Published : Sep 9, 2023, 9:45 AM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਮਾਰੂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਕਾਰਵਾਈ ਬਾਰੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ (DGP Punjab Gaurav Yadav) ਨੇ ਵੀ ਚਾਨਣਾ ਪਾਇਆ ਹੈ। ਪੁਲਿਸ ਮਹਿਕਮੇ ਦੀ ਟੀਮ SSOC ਨੇ ਬੀਤੇ ਡੇਢ ਮਹੀਨੇ ਦੌਰਾਨ ਫਾਜ਼ਿਲਕਾ ਵਿੱਚ ਲਗਭਗ 145 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਵਿੱਚ ਹੈ।

ਡੀਜੀਪੀ ਨੇ ਜਾਣਕਾਰੀ ਸਾਂਝੀ ਕੀਤੀ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਡਰੱਗ ਦੀ ਸਪਲਾਈ ਚੈਨ ਨੂੰ ਤੋੜਨ ਲਈ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਇਸ ਦੇ ਤਹਿਤ ਫਾਜ਼ਿਲਕਾ ਵਿੱਚ ਪੁਲਿਸ ਮਹਿਕਮੇ ਦੀ ਟੀਮ SSOC ਟੀਮ ਨੇ ਪਿਛਲੇ ਡੇਢ ਮਹੀਨੇ ਦੌਰਾਨ 145 ਕਿੱਲੋ ਹੈਰੋਇਨ ਜ਼ਬਤ ਕਰਕੇ ਮੁਲਜ਼ਮਾਂ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। (Case registered under NDPS Act)

'ਪਿਛਲੇ 45 ਦਿਨਾਂ ਵਿੱਚ ਐਸਐਸਓਸੀ ਫਾਜ਼ਿਲਕਾ ਨੇ 147 ਕਿਲੋ ਹੈਰੋਇਨ ਬਰਾਮਦ ਕੀਤੀ ਹੈ,ਥਾਣਾ ਸਦਰ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ, ਡਰੱਗ ਸਪਲਾਈ ਚੇਨ ਨੂੰ ਭੰਗ ਕਰਨ ਦੀ ਜਾਂਚ ਜਾਰੀ @PunjabPoliceInd ਮੁੱਖ ਮੰਤਰੀ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ @BhagwantMann,'. -ਗੌਰਵ ਯਾਦਵ,ਡੀਜੀਪੀ ਪੰਜਾਬ

ਟਰੈਕਟਰ ਟਰਾਲੀ ਦੀ ਤਲਾਸ਼ੀ ਦੌਰਾਨ ਕਰੋੜਾਂ ਦੀ ਹੈਰੋਇਨ ਬਰਾਮਦ: ਡੀਜੀਪੀ ਪੰਜਾਬ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਮੁਹਿੰਮ ਦੌਰਾਨ, SSOC ਫਾਜ਼ਿਲਕਾ ਨੇ ਇੱਕ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕੀਤਾ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਤੂੜੀ ਨਾਲ ਲੱਦੀ ਟਰੈਕਟਰ ਟਰਾਲੀ ਦੀ ਤਲਾਸ਼ੀ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ।

ABOUT THE AUTHOR

...view details