ਚੰਡੀਗੜ੍ਹ: ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਦੀਆਂ ਖੁਰਾਕਾਂ ਕੰਮ ਆਉਂਦੀਆਂ, ਇਹ ਸਤਰਾਂ 103 ਸਾਲਾਂ ਦੀ ਮਾਤਾ ਮਾਨ ਕੌਰ 'ਤੇ ਖੂਬ ਢੁਕਦੀਆਂ ਨੇ, ਜਿਨ੍ਹਾਂ ਨੇ ਮਲੇਸ਼ੀਆ ਵਿਖੇ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 4 ਸੋਨ ਤਮਗੇ ਜਿੱਤੇ ਹਨ।
ਨੌਜਵਾਨਾਂ ਲਈ ਮਿਸਾਲ ਬਣੀ 103 ਸਾਲਾ ਦੀ ਮਾਤਾ, ਵਿਦੇਸ਼ 'ਚ ਜਿੱਤੇ 4 ਸੋਨ ਤਮਗੇ - ਮਾਨ ਕੌਰ ਨੇ ਜਿੱਤੇ 4 ਸੋਨ ਤਮਗੇ
103 ਸਾਲਾਂ ਦੀ ਮਾਤਾ ਮਾਨ ਕੌਰ ਨੇ ਮਲੇਸ਼ੀਆ ਵਿਖੇ ਹੋਈ 21ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਜਿੱਤ ਕੇ ਪੰਜਾਬ ਦਾ ਨਾਂ ਵਿਦੇਸ਼ਾਂ ਵਿੱਚ ਉੱਚਾ ਕੀਤਾ ਹੈ।
ਜਿਸ ਨੂੰ ਲੈ ਕੇ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਤਾ ਮਾਨ ਕੌਰ ਨੂੰ ਵਧਾਈਆ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਾਤਾ ਜੀ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਜਿਉਣ ਦੇ ਉਤਸ਼ਾਹ ਨਾਲ ਭਰੇ ਲੋਕਾਂ ਲਈ ਉਮਰ, ਗਿਣਤੀ ਦੇ ਇੱਕ ਅੰਕ ਤੋਂ ਵੱਧ ਕੁਝ ਨਹੀਂ।
ਮਾਤਾ ਮਾਨ ਕੌਰ ਨੇ 100 ਤੇ 200 ਮੀਟਰ ਵਿੱਚ ਦੋ ਗੋਲਡ ਮੈਡਲ, ਜੈਵਲਿਨ ਥਰੋਅ ਵਿੱਚ ਇੱਕ ਗੋਲਡ ਮੈਡਲ ਅਤੇ ਸ਼ਾਟਪੁੱਟ ਵਿੱਚ ਗੋਲਡ ਮੈਡਲ ਜਿੱਤੇ ਹਨ। 103 ਸਾਲਾ ਮਾਤਾ ਮਾਨ ਕੌਰ ਦੇ 82 ਸਾਲਾ ਸਪੁੱਤਰ ਗੁਰਦੇਵ ਸਿੰਘ ਨੇ ਆਪਣੀ ਮਾਂ ਨੂੰ ਅੰਤਰਰਾਸ਼ਟਰੀ ਦੌੜਾਕ ਬਣਾਉਣ ਲਈ ਕੋਚ ਦੀ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 29 ਦੇਸ਼ਾਂ ਦੇ 35 ਸਾਲ ਤੋਂ ਵੱਧ ਵਾਲੇ 2500 ਖਿਡਾਰੀਆਂ ਮੇ ਭਾਗ ਲਿਆ ਸੀ। ਦੌੜਾਂ ਵਿੱਚ ਮਾਤਾ ਮਾਨ ਕੌਰ ਨੇ 2 ਗੋਲਡ ਮੈਡਲ ਜਿੱਤ ਕੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ।