ਚੰਡੀਗੜ੍ਹ: ਵਿਸ਼ਵ ਵਾਤਾਵਰਨ ਦਿਵਸ ਮੌਕੇ ਰੋਪੜ ਦੇ ਆਈਆਈਟੀ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਸਿੰਘ ਅਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਮੌਜੂਦ ਰਹਿਣਗੇ।
ਵਿਸ਼ਵ ਵਾਤਾਵਰਨ ਦਿਵਸ਼ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕੀਤਾ।
1974 ਤੋਂ ਲੈ ਕੇ ਹੁਣ ਤੱਕ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। 1974 ਵਿੱਚ ਇਹ ਸੰਯੁਕਤ ਰਾਜ ਅਮਰੀਕਾ ਵਿੱਚ ਮਨਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਇਹ 100 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।
ਵਾਤਾਵਰਨ ਦਿਵਸ ਮੌਕੇ ਹਰ ਵਾਰ ਇਕ ਨਵਾਂ ਥੀਮ ਦਿੱਤਾ ਜਾਂਦਾ ਹੈ। ਇਸ ਵਾਰ ਦਾ ਥੀਮ BEAT AIR POLLUTION ਹੈ। 2018 ਵਿੱਚ ਇਸ ਦਾ ਥੀਮ Beat Plastic Pollution ਸੀ। 5 ਜੂਨ ਨੂੰ ਮਨਾਏ ਜਾਣ ਵਾਲੇ ਇਸ ਦਿਨ ਦੀ ਕੋਈ ਦੇਸ਼ ਪ੍ਰਤੀਨਿਧਤਾ ਕਰਦਾ ਹੈ ਇਸ ਵਾਰ ਚੀਨ ਕਰ ਰਿਹਾ ਹੈ ਜੋ ਕਿ ਪਿਛਲੀ ਵਾਰ ਭਾਰਤ ਵੱਲੋਂ ਕੀਤੀ ਗਈ ਸੀ।