ਚੰਡੀਗੜ੍ਹ : ਇਸ ਵਾਰ ਲੋਕਸਭਾ ਚੋਣਾਂ ਦੌਰਾਨ ਬਾਲੀਵੁੱਡ ਅਦਾਕਾਰ ਸਿਆਸੀ ਪਾਰਟੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਕੜੀ 'ਚ ਅਨੁਪਮ ਖ਼ੇਰ ਪਤਨੀ ਕਿਰਨ ਖ਼ੇਰ ਦੇ ਹੱਕ ਵਿੱਚ ਚੰਡੀਗੜ੍ਹ ਵਿਖੇ ਚੋਣ ਪ੍ਰਚਾਰ ਕਰਨਗੇ।
ਅਨੁਪਮ ਖ਼ੇਰ ਪਤਨੀ ਦੇ ਹੱਕ 'ਚ ਚੰਡੀਗੜ੍ਹ ਵਿਖੇ ਕਰਨਗੇ ਚੋਣ ਪ੍ਰਚਾਰ - 19 th may
ਬਾਲੀਵੁੱਡ ਅਭਿਨੇਤਾ ਅਨੁਪਮ ਖ਼ੇਰ ਪਤਨੀ 'ਤੇ ਲੋਕਸਭਾ ਉਮੀਦਵਾਰ ਕਿਰਨ ਖ਼ੇਰ ਦੇ ਹੱਕ ਵਿੱਚ ਚੰਡੀਗੜ੍ਹ ਵਿਖੇ ਚੋਣ ਪ੍ਰਚਾਰ ਕਰਨਗੇ। ਇਥੇ ਉਹ ਜਨਰੈਲੀਆਂ ਵਿੱਚ ਸ਼ਾਮਲ ਹੋਣਗੇ।
ਅਨੁਪਮ ਖ਼ੇਰ ਸ਼ਹਿਰ ਦੀ ਵੱਖ-ਵੱਖ ਥਾਵਾਂ 'ਤੇ ਪੁੱਜ ਕੇ ਜਨਰੈਲੀਆਂ ਵਿੱਚ ਸ਼ਾਮਲ ਹੋਣਗੇ ਅਤੇ ਜਨਰੈਲੀਆਂ ਨੂੰ ਸੰਬੋਧਨ ਕਰਨਗੇ। ਇਥੇ ਉਹ ਪਤਨੀ ਅਤੇ ਚੰਡੀਗੜ੍ਹ ਲੋਕਸਭਾ ਉਮੀਦਵਾਰ ਕਿਰਨ ਖ਼ੇਰ ਦੇ ਹੱਕ ਵਿੱਚ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਥੇ ਸੰਕਲਪ ਰੈਲੀ ਤਹਿਤ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਜਪਾ ਉਮੀਦਵਾਰ ਕਿਰਨ ਖ਼ੇਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕਿਰਨ ਖ਼ੇਰ ਪਹਿਲਾਂ ਵਿੱਚ ਚੰਡੀਗੜ੍ਹ ਤੋਂ ਚੋਣ ਜਿੱਤ ਕੇ ਇਥੇ ਵਿਧਾਇਕ ਰਹਿ ਚੁੱਕੇ ਹਨ।