ਚੰਡੀਗੜ੍ਹ: 'ਸਿੱਖ ਫ਼ਾਰ ਜਸਟਿਸ' ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿਤਾ ਹੈ, ਜਿਸ 'ਤੇ ਭਾਜਪਾ ਆਗੂ ਤਰੁਣ ਚੁਗ ਨੇ ਕਿਹਾ ਕਿ 'ਸਿੱਖ ਫ਼ਾਰ ਜਸਟਿਸ' ਸਿਰਫ਼ ਇੱਕ ਨਾਂਅ ਹੈ ਜਿਸ ਦਾ ਨਾ ਤਾਂ ਪੰਜਾਬ ਤੇ ਨਾ ਹੀ ਪੰਜਾਬੀਆਂ ਨਾਲ ਕੋਈ ਲੈਣਾ-ਦੇਣਾ ਹੈ।
'ਸਿੱਖ ਫ਼ਾਰ ਜਸਟਿਸ' ਨੂੰ ਬੈਨ ਕਰਨ ਦੇ ਫ਼ੈਸਲੇ ਦੀ ਤਰੁਣ ਚੁਗ ਨੇ ਕੀਤੀ ਸ਼ਲਾਘਾ
'ਸਿੱਖ ਫ਼ਾਰ ਜਸਟਿਸ' ਨੂੰ ਬੈਨ ਕਰਨ ਦੇ ਫ਼ੈਸਲੇ ਦੀ ਤਰੁਣ ਚੁਗ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ 'ਸਿੱਖ ਫ਼ਾਰ ਜਸਟਿਸ' ਜਿਸ ਤਰ੍ਹਾਂ ਦੀਆ ਹਰਕਤਾਂ ਕਰ ਰਿਹਾ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫ਼ੋਟੋ
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਕੋਲੋ ਮਹਿੰਗੀਆਂ ਗੱਡੀਆਂ ਹਨ ਤੇ ਇਹ ਆਪ ਆਲੀਸ਼ਾਨ ਤਰੀਕੇ ਨਾਲ ਰਹਿੰਦੇ ਹਨ। ਚੁਗ ਨੇ ਕਿਹਾ ਕਿ ਇਨ੍ਹਾਂ ਦਾ ਕੰਮ ਸਿਰਫ਼ ਪੰਜਾਬ ਦੇ ਬੱਚਿਆਂ ਨੂੰ ਨਰਕ ਵੱਲ ਢਕੇਲਣਾ ਹੈ। ਤਰੁਣ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੋ ਕਦਮ ਚੁਕਿਆ ਹੈ, ਉਹ ਬਿਲਕੁਲ ਸਹੀ ਹੈ।'ਸਿੱਖ ਫ਼ਾਰ ਜਸਟਿਸ' ਜਿਸ ਤਰ੍ਹਾਂ ਦੀਆ ਹਰਕਤਾਂ ਕਰ ਰਿਹਾ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।