ਚੰਡੀਗੜ੍ਹ: ਸੁਖਪਾਲ ਖਹਿਰਾ ਨੇ 1993 'ਚ ਹੋਏ ਫੇਕ ਹਰਜੀਤ ਐਨਕਾਊਂਟਰ ਮਾਮਲੇ 'ਚ ਦਿੱਤੇ 4 ਪੁਲਿਸ ਮੁਲਜਮਾਂ ਦੇ ਪਾਰਡਨ ਮਾਮਲੇ ਵਿਚ ਆਰਟੀਆਈ ਦੇ ਦਸਤਾਵੇਜ਼ ਨਾਲ ਲੈ ਕੇ ਪ੍ਰੈ੍ੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲੇ ਕੀਤੇ।
ਸੁਖਬੀਰ ਬਾਦਲ ਰੋ ਰਿਹੈ ਮਗਰਮੱਛ ਦੇ ਹੰਝੂ: ਖਹਿਰਾ - chandigarh
ਸੁਖਪਾਲ ਖਹਿਰਾ ਪ੍ਰੈੱਸ ਕਾਨਫ਼ਰੰਸ ਕਰਕੇ 1993 'ਚ ਹੋਏ ਫੇਕ ਹਰਜੀਤ ਐਨਕਾਊਂਟਰ ਮਾਮਲੇ 'ਚ ਸੁਖਬੀਰ ਬਾਦਲ, ਸੁਰੇਸ਼ ਅਰੋੜਾ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਦੱਸਿਆ।
ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਮਗਰਮੱਛ ਦੇ ਹੰਝੂ ਰੋ ਰਿਹਾ ਹੈ। 2016 ਵਿਚ ਦੋਸ਼ੀ ਪੁਲਿਸ ਵਾਲਿਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਛੱਡਿਆ ਜਾਵੇ ਜਿਸ ਲਈ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਇਕ ਚਿੱਠੀ ਪੰਜਾਬ ਹੋਮ ਡਿਪਾਰਟਮੈਂਟ ਤੇ ਏਡੀਜੀਪੀ ਜੇਲ੍ਹ ਨੂੰ ਲਿਖੀ ਸੀ ਕਿ ਇਹ ਲੋਕ ਹਿੱਤ ਦਾ ਮਾਮਲਾ ਹੈ।
ਖਹਿਰਾ ਨੇ ਕਿਹਾ ਕਿ ਇਹ ਸਭ ਸੁਖਬੀਰ ਬਾਦਲ, ਸੁਰੇਸ਼ ਅਰੋੜਾ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਖਹਿਰਾ ਨੇ ਕਿਹਾ ਕਿ ਸਾਡੇ ਵੱਲੋਂ ਸਾਰੇ ਦਸਤਾਵੇਜ਼ ਇਕੱਠੇ ਕਰਕੇ ਵਕੀਲ ਆਰਐੱਸ ਬੈਂਸ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਹੁਣ ਇਸ ਨੂੰ ਲੈ ਇਕ ਪਟੀਸ਼ਨ ਵੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈ ਜਾਵੇਗੀ ਜਿਸ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।