ਚੰਡੀਗੜ੍ਹ : ਸ਼ਹਿਰ ਦੇ ਸੈਕਟਰ 10 ਵਿੱਚ ਸਥਿਤ ਸਰਕਾਰੀ ਕਾਲੇਜ ਆਫ਼ ਫਾਈਨ ਆਰਟਸ 'ਚ ਵਿਦਿਆਰਥੀਆਂ ਵੱਲੋਂ ਕਾਲੇਜ ਪ੍ਰਬੰਧਨ ਅਤੇ ਪ੍ਰਿੰਸੀਪਲ ਦੇ ਵਿੁਰੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਦੀ ਗਲਤੀ ਭੁਗਤ ਰਹੇ ਵਿਦਿਆਰਥੀ, ਹੁਣ ਧਰਨਾ ਦੇਣ ਨੂੰ ਹੋਏ ਮਜਬੂਰ - college students
ਚੰਡੀਗੜ੍ਹ ਦੇ ਇੱਕ ਸਰਕਾਰੀ ਕਾਲੇਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਬੰਧਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਕਾਲਜ ਵੱਲੋਂ ਰੋਲ ਨੰਬਰ ਅਤੇ ਹਾਜਰੀ ਪੂਰੀ ਕੀਤੇ ਜਾਣ ਲਈ ਸਮੇਂ ਸਿਰ ਨੋਟਿਸ ਨਾ ਦਿੱਤੇ ਜਾਣ ਕਾਰਨ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਨੇ ਕਾਲੇਜ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁੱਝ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਰੋਲ ਨੰਬਰ ਨਹੀਂ ਦਿੱਤੇ ਗਏ ਅਤੇ ਇਸ ਪਿਛੇ ਉਨ੍ਹਾਂ ਦੀ ਅਟੈਂਡਸ ਘੱਟ ਹੋਣ ਦਾ ਕਾਰਨ ਦੱਸਿਆ ਗਿਆ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਘੱਟ ਅਟੈਂਡਸ ਬਾਰੇ ਪਹਿਲਾਂ ਤੋਂ ਕੋਈ ਸਮੇਂ ਸੀਮਾ ਨਹੀਂ ਦਿੱਤੀ ਗਈ। ਜਿਸ ਸਮੇਂ ਇਹ ਨੋਟਿਸ ਜਾਰੀ ਕੀਤਾ ਗਿਆ ਉਸ ਦਿਨ 24 ਤਾਰੀਕ ਸੀ ਅਤੇ ਕਾਲਜ ਵਿੱਚ ਅਗਲੇ ਦੋ ਦਿਨਾਂ ਦੀ ਛੁੱਟੀ ਸੀ ਅਤੇ ਸੋਮਵਾਰ ਦੇ ਦਿਨ 27 ਤਰੀਕ ਤੋਂ ਪੇਪਰ ਸ਼ੁਰੂ ਸਨ ਅਜਿਹੇ ਵਿੱਚ ਉਹ ਆਪਣੀ ਅਟੈਂਡਸ ਪੂਰੀ ਨਹੀਂ ਕਰ ਸਕੇ ਇਸ ਲਈ ਉਨ੍ਹਾਂ ਨੂੰ ਰੋਲ ਨੰਬਰ ਨਹੀਂ ਦਿੱਤੇ ਗਏ।
ਵਿਦਿਆਰਥੀਆਂ ਨੇ ਕਾਲੇਜ ਦੇ ਅਧਿਅਪਕਾਂ ਸਮੇਤ ਕਾਲੇਜ ਦੀ ਪ੍ਰਿੰਸੀਪਲ ਉੱਤੇ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕ ਤਾਂ ਸਾਦੇ ਕਾਗਜ਼ ਉੱਤੇ ਹਾਜਰੀ ਲੈ ਜਾਂਦੇ ਹਨ ਅਤੇ ਬਾਅਦ ਵਿੱਚ ਲਗਾਉਣਾ ਭੁੱਲ ਜਾਂਦੇ ਜਿਸ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਿੰਸੀਪਲ ਬਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਿੰਸੀਪਲ ਕਾਲੇਜ ਵਿੱਚ ਬਹੁਤ ਘੱਟ ਆਉਂਦੇ ਹਨ ਅਤੇ ਜਿਆਦਾਤਰ ਸਮਾਂ ਉਹ ਗੈਰ ਹਾਜ਼ਿਰ ਰਹਿੰਦ ਹਨ। ਜੇਕਰ ਕੋਈ ਵਿਦਿਆਰਥੀ ਪ੍ਰਿੰਸੀਪਲ ਨਾਲ ਮਿਲਣਾ ਚਾਹੇ ਤਾਂ ਉਸ ਨੂੰ ਮਿਲਣ ਨਹੀਂ ਦਿੱਤਾ ਜਾਂਦਾ। ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਾਲੇਜ ਪ੍ਰਬੰਧਨ ਕੋਲੋਂ ਆਪਣੀ ਸਮੱਸਿਆਵਾਂ ਲਈ ਮਿਲਣ ਅਤੇ ਵਿਦਿਆਰਥੀਆਂ ਨੂੰ ਰੋਲ ਨੰਬਰ ਦਿੱਤੇ ਜਾਣ ਦੀ ਮੰਗ ਕੀਤੀ ਹੈ।