ਚੰਡੀਗੜ੍ਹ: 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸ ਵਾਰ ਯੋਗ ਦਿਵਸ ਦਾ ਥੀਮ #Climate Action ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਦੇ ਰਾਂਚੀ ਵਿੱਚ ਯੋਗ ਦਿਵਸ ਮਨਾਉਣ ਜਾ ਰਹੇ ਹਨ।
ਕੌਮਾਂਤਰੀ ਯੋਗ ਦਿਵਸ ਮੌਕੇ ਖ਼ਾਸ ਰਿਪੋਰਟ - narendra modi
ਵਿਸ਼ਵ ਭਰ ਵਿੱਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਜਿਸਦਾ ਇਸ ਵਾਰ ਦਾ ਥੀਮ #Climate Action ਰੱਖਿਆ ਹੈ।
ਕੌਮਾਂਤਰੀ ਯੋਗ ਦਿਵਸ
ਵੀਡੀਓ
ਇਹ 5ਵਾਂ ਕੌਮਾਂਤਰੀ ਯੋਗ ਦਿਵਸ ਹੈ ਜੋ ਕਿ ਭਾਰਤ ਸਮੇਤ 177 ਮੁਲਕਾਂ 'ਚ ਮਨਾਇਆ ਜਾਵੇਗਾ। ਯੋਗ ਚੰਗੀ ਸਿਹਤ ਦੇ ਨਾਲ-ਨਾਲ ਆਤਮਿਕ ਸ਼ਾਂਤੀ ਵੀ ਦਿੰਦਾ ਹੈ। ਦੁਨੀਆਂ ਦੀ ਸਭ ਤੋਂ ਛੋਟੀ ਮਹਿਲਾ ਜਯੋਤੀ ਆਮਗੇ ਵੀ ਨਾਗਪੁਰ ਵਿੱਚ ਯੋਗ ਕਰਦੀ ਨਜ਼ਰ ਆਵੇਗੀ।
ਦੱਸ ਦਈਏ ਕਿ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨਿਆ ਸੀ। ਭਾਰਤ 'ਚ ਯੋਗ ਦਾ ਇਤਿਹਾਸ 5 ਹਜ਼ਾਰ ਸਾਲ ਪੁਰਾਣਾ ਹੈ।