ਕਰੋਲ ਬਾਗ਼ ਅੱਗ ਹਾਦਸਾ ਨੂੰ ਲੈ ਕੇ ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼ - ਨਵੀਂ ਦਿੱਲੀ
ਨਵੀਂ ਦਿੱਲੀ: ਕਰੋਲ ਬਾਗ਼ ਸਥਿਤ ਅਰਪਿਤ ਹੋਟਲ ਵਿੱਚ ਮੰਗਲਵਾਰ ਸਵੇਰੇ ਅੱਗ ਲੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਹੋਟਲ ਦੇ 65 ਕਮਰਿਆਂ ਵਿੱਚ 150 ਲੋਕ ਸੋ ਰਹੇ ਸਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੌਕ 'ਤੇ ਜਾਇਜ਼ਾ ਲੈਣ ਪਹੁੰਚੇ, ਉੱਥੇ ਹੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।
ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼
ਮੌਕੇ 'ਤੇ ਜਾਇਜ਼ਾ ਲੈਣ ਤੋਂ ਬਾਅਦ ਸਤੇਂਦਰ ਜੈਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਰੋਲ ਬਾਗ਼ ਦੇ ਹੋਟਲ ਵਿੱਚ ਅੱਗ ਲਗੀ ਹੈ। ਹੁਣ ਤੱਕ 17 ਲੋਕ ਇਸ ਵਿੱਚ ਝੁਲਸ ਚੁੱਕੇ ਹਨ, ਤਾਂ ਉੱਥੇ ਹੀ 2 ਲੋਕ ਜਖ਼ਮੀ ਹੋ ਗਏ ਹਨ। ਮਜਿਸਟ੍ਰੇਟ ਜਾਂਚ ਲਈ ਆਦੇਸ਼ ਦਿੱਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅੱਗ ਹੋਟਲ ਦੀ ਉਪਰਲੀ ਮੰਜ਼ਿਲ 'ਤੇ ਲੱਗੀ ਸੀ। ਦੱਸ ਦਈਏ ਕਿ ਇਹ ਅਰਪਿਤ ਹੋਟਲ ਮੈਟਰੋ ਦੇ ਪਿਲਰ ਨੰਬਰ 90 ਦੇ ਕੋਲ ਹੈ। ਕਰੀਬ 2 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।