ਪੰਜਾਬ

punjab

ETV Bharat / state

ਵਿਸ਼ਵ ਮਜ਼ਦੂਰ ਦਿਹਾੜੇ 'ਤੇ ਸੱਜਣ ਸਿੰਘ ਨੇ ਸ਼ੁਰੂ ਕੀਤਾ ਮਰਨ ਵਰਤ

ਜਿਥੇ ਸੂਬੇ ਵਿੱਚ ਇੱਕ ਪਾਸੇ ਵਿਸ਼ਵ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਮਜ਼ਦੂਰ ਆਪਣੇ ਹੱਕ ਲਈ ਲੜਦੇ ਹੋਏ ਨਜ਼ਰ ਆ ਰਹੇ ਹਨ। ਮਜ਼ਦੂਰਾਂ ਦੇ ਮੁੱਖ ਆਗੂ ਸੱਜਣ ਸਿੰਘ ਨੇ ਵਿਸ਼ਵ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕੀਤੇ ਜਾਣ ਲਈ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਹ ਮਰਨ ਵਰਤ ਸੂਬੇ ਦੇ ਸਾਰੇ ਮਜ਼ਦੂਰਾਂ ਦੇ ਹੱਕ ਵਿੱਚ ਸ਼ੁਰੂ ਕੀਤਾ ਗਿਆ ਹੈ।

ਸੱਜਣ ਸਿੰਘ ਨੇ ਸ਼ੁਰੂ ਕੀਤਾ ਮਰਨ ਵਰਤ

By

Published : May 2, 2019, 11:14 AM IST

ਚੰਡੀਗੜ੍ਹ : ਵਿਸ਼ਵ ਮਜ਼ਦੂਰ ਦਿਹਾੜੇ ਮੌਕੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਨ। ਮਜ਼ਦੂਰਾਂ ਦੇ ਮੁੱਖ ਆਗੂ ਸੱਜਣ ਸਿੰਘ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮਰਨ ਵਰਤ ਸ਼ੁਰੂ ਕੀਤਾ ਹੈ।

ਜਾਣਕਾਰੀ ਮੂਤਾਬਕ ਇਹ ਮਰਨ ਵਰਤ ਸੂਬਾ ਸਰਕਾਰ ਦੀ ਵਾਅਦਾ ਖਿਲਾਫ਼ੀ ਅਤੇ ਬੀਤੇ ਦਿਨੀਂ ਸੂਬੇ ਦੀ ਸਰਕਾਰ ਨਾਲ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਐਕਸ਼ਨ ਕਮੇਟੀ ਦੀ ਹੋਈ ਬੈਠਕ ਨਾਕਾਮਯਾਬ ਹੋਣ ਕਾਰਨ ਸ਼ੁਰੂ ਕੀਤਾ ਗਿਆ ਹੈ।

ਇਸ ਬਾਰੇ ਦੱਸਦੇ ਹਏ ਮਜ਼ਦੂਰਾਂ ਦੇ ਮੁੱਖ ਆਗੂ ਸੱਜਣ ਕੁਮਾਰ ਨੇ ਦੱਸਿਆ ਕਿ ਸੂਬਾ ਅਤੇ ਕੇਂਦਰੀ ਸਰਕਾਰਾਂ ਮਜ਼ਦੂਰਾਂ ਅਤੇ ਮਲਾਜ਼ਮਾਂ ਨਾਲ ਧੋਖਾ ਕਰਦਿਆਂ ਹਨ। ਉਹ ਚੋਣਾਂ ਸਮੇਂ ਵਾਅਦੇ ਤਾਂ ਕਰ ਲੈਂਦਿਆਂ ਹਨ ਪਰ ਕਦੇ ਵੀ ਉਨ੍ਹਾਂ ਨੂੰ ਪੂਰਾ ਨਹੀਂ ਕਰਦੀਆਂ। ਉਹਨਾਂ ਵਲੋਂ ਕਰਮਚਾਰੀਆਂ ਦੀ ਮੰਗ ਸੰਬੰਧੁ ਮੁੱਖਮੰਤਰੀ ਅਤੇ ਮੁੱਖ ਸਕੱਤਰ ਨਾਲ ਵੀ ਗੱਲ ਕੀਤੀ ਗਈ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਦੇ ਲਈ ਤਿੰਨ ਵਾਰ ਭੁੱਖ ਹੜਤਾਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਪਹਿਲਾਂ ਵੀ ਚੋਣ ਜ਼ਾਬਤੇ ਦੇ ਸਮੇਂ ਧਰਨੇ 'ਤੇ ਬਹਿ ਚੁਕੇ ਨੇ ਕਿਉਂਕਿ ਚੋਣ ਜ਼ਾਬਤਾ ਮਲਾਜ਼ਮਾਂ ਉੱਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਵੱਲੋਂ ਮਜ਼ਦੂਰਾਂ ਅਤੇ ਵਰਕਰਾਂ ਦੀਆਂ ਮੰਗਾ ਪੂਰੀਆਂ ਨਹੀਂ ਕੀਤੀ ਜਾਣਗੀਆਂ ਮਰਨ ਵਰਤ ਜਾਰੀ ਰਹੇਗਾ।

ਸੱਜਣ ਸਿੰਘ ਨੇ ਸ਼ੁਰੂ ਕੀਤਾ ਮਰਨ ਵਰਤ

ਕੀ ਹਨ ਮਜ਼ਦੂਰਾਂ ਦੀਆਂ ਮੰਗਾਂ :

ਮੁਲਾਜ਼ਮਾਂ ਦੀਆਂ ਨੂੰ ਪੱਕਾ ਕਰਨ, 6ਵੇ ਪੇਅ ਕਮਿਸ਼ਨ ਦੀ ਮਿਆਦ ਵਧਾ ਕੇ 125 ਫੀਸਦੀ ਕਰਨਾ , ਬੇਸਿਕ ਤਨਖ਼ਾਹਾਂ ਵਿੱਚ ਵਾਧਾ ਕਰਨਾਂ, ਨਵੀਆਂ ਅਤੇ ਮੁਲਾਜ਼ਮਾਂ ਦੇ ਲਈ ਪਰਿਵਾਰ ਪੈਨਸ਼ਨ ਯੋਜਨਾਂ ਇਹ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਨ।

ABOUT THE AUTHOR

...view details