ਪੰਜਾਬ

punjab

ETV Bharat / state

ਅਕਾਲੀ ਦਲ ਦੇ ਗੜ੍ਹ ਵਾਲੇ 5 ਹਿੱਸਿਆਂ 'ਚ ਹਾਰੇ ਸੰਨੀ ਦਿਓਲ, ਦਬਾਅ ਹੇਠ ਗਠਜੋੜ - SAD-BJP alliance under strain

ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਨੂੰ ਅਕਾਲੀ ਦਲ ਦੇ ਗੜ੍ਹ ਵਾਲੇ 5 ਹਿੱਸਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਬੀਜੇਪੀ ਦੇ ਹਿੱਸੇ ਵਾਲੀਆਂ ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। ਇਸ ਕਾਰਨ ਦੋਹਾਂ ਪਾਰਟੀਆਂ ਦਾ ਗੱਠਜੋੜ ਦਬਾਅ ਹੇਠ ਆ ਗਿਆ ਹੈ।

ਫ਼ਾਈਲ ਫ਼ੋਟੋ।

By

Published : May 28, 2019, 2:03 AM IST

Updated : May 28, 2019, 7:54 AM IST

ਚੰਡੀਗੜ੍ਹ: ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਨੇ ਚਾਰ ਹਿੰਦੂ ਦਬਦਬੇ ਵਾਲੀਆਂ ਵਿਧਾਨ ਸਭਾ ਸੀਟਾਂ ਨੂੰ ਅਸਾਨੀ ਨਾਲ ਪਿੱਛੇ ਛੱਡ ਦਿੱਤਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਵਾਲੇ ਹਿੱਸਿਆਂ 'ਚ ਅਜੇ ਵੀ ਦੀਵਾਰ ਬਣੀ ਹੋਈ ਹੈ। ਇਸ ਕਾਰਨ ਦੋਹਾਂ ਗੱਠਜੋੜ ਪਾਰਟੀਆਂ ਵਿਚਕਾਰ ਤਣਾਅ ਪੈਦਾ ਹੋ ਗਿਆ ਹੈ। ਸੀਟ ਦੀ ਵੰਡ ਦੇ ਸਮਝੌਤੇ ਵਿਚ ਭਾਜਪਾ ਕੋਲ ਚਾਰ ਸੀਟਾਂ ਹਨ ਜਦਕਿ ਪੰਜ ਸੀਟਾਂ ਸ਼੍ਰੋਮਣੀ ਅਕਾਲੀ ਦਲ 'ਚ ਵੰਡੀਆਂ ਹੋਈਆਂ ਹਨ।

ਭੋਆ, ਸੁਜਾਨਪੁਰ, ਪਠਾਨਕੋਟ ਅਤੇ ਦੀਨਾਨਗਰ, ਇਹ ਸਾਰੀਆਂ ਹਿੰਦੂ ਦਬਦਬੇ ਵਾਲੀਆਂ ਸੀਟਾਂ ਭਾਜਪਾ ਕੋਲ ਹਨ। ਸ਼੍ਰੋਮਣੀ ਅਕਾਲੀ ਦਲ ਕੋਲ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਬਟਾਲਾ ਅਤੇ ਕਾਦੀਆਂ ਹਨ।
ਬੀਜੇਪੀ ਨੇ ਭੋਆ, ਸੁਜਾਨਪੁਰ ਅਤੇ ਪਠਾਨਕੋਟ ਤੋਂ ਲਗਭਗ 30 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਜਦ ਕਿ ਦੀਨਾਨਗਰ ਤੋਂ 21 ਹਜ਼ਾਰ ਵੋਟਾਂ ਆਈਆਂ।

ਸੰਨੀ ਦਿਓਲ ਅਕਾਲੀ ਦਲ ਦੇ ਹਿੱਸਿਆਂ ਜਿਵੇਂ ਕਿ ਫ਼ਤਿਹਗੜ੍ਹ ਚੂੜੀਆਂ 'ਚ 20,800 ਅਤੇ ਡੇਰਾ ਬਾਬਾ ਨਾਨਕ 'ਚ 18,700 ਵੋਟਾਂ ਨਾਲ ਹਾਰੇ। ਬਟਾਲਾ, ਕਾਦੀਆਂ ਅਤੇ ਗੁਰਦਾਸਪੁਰ 'ਚ 956, 1183 ਅਤੇ 1149 ਵੋਟਾਂ ਹਾਸਲ ਕਰਨ 'ਚ ਸਫ਼ਲ ਹੋਏ ਜੋ ਕਿ ਉਨ੍ਹਾਂ ਦੀ ਪਾਰਟੀ ਦੇ ਕੰਟਰੋਲ ਵਾਲੇ ਖੇਤਰਾਂ 'ਚ ਦਰਜ ਕੀਤੀ ਗਈ ਜਿੱਤ ਦੇ ਅੰਤਰ ਤੋਂ ਬਹੁਤ ਦੂਰ ਹੈ।

ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਲਈ ਗਠਜੋੜ 'ਤੇ ਮੁੜ ਵਿਚਾਰ ਕਰਨ ਲਈ ਵਧੀਆ ਸਮਾਂ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਤੋਂ ਬਿਨਾਂ ਵਧੀਆ ਕੰਮ ਕਰ ਸਕਦੇ ਸਨ।

Last Updated : May 28, 2019, 7:54 AM IST

ABOUT THE AUTHOR

...view details