ਚੰਡੀਗੜ੍ਹ : ਲੋਕਸਭਾ ਚੋਣਾਂ ਦੇ ਚਲਦੇ ਰਾਜ ਕੁਮਾਰ ਚੱਬੇਵਾਲ ਨੇ ਭਾਜਪਾ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਬਿਆਨ ਦਿੱਤਾ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਫੇਲ੍ਹ ਦੱਸਿਆ ਹੈ।
ਚੱਬੇਵਾਲ ਦੇ ਵਿਗੜੇ ਬੋਲ, "BJP ਚਾਹੇ ਸੰਨੀ ਦਿਓਲ ਲਿਆਵੇ ਜਾਂ ਸਨੀ ਲਿਓਨ, ਨਹੀਂ ਟਿਕੇਗਾ ਕੋਈ" - Punjab
ਲੋਕਸਭਾ ਚੋਣਾਂ ਦੇ ਚੱਲਦੇ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਇੱਕ ਦੂਜੇ ਵਿਰੁੱਧ ਲਗਾਤਾਰ ਬਿਆਨਬਾਜ਼ੀ ਜਾਰੀ ਹੈ। ਪੰਜਾਬ ਦੇ ਲੋਕਸਭਾ ਹਲਕੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਭਾਜਪਾ ਵਿਰੁੱਧ ਬਿਆਨ ਦਿੱਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਫੇਲ੍ਹ ਹੋ ਗਈ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਵਿੱਚ ਲੋਕਸਭਾ ਦੀਆਂ ਤਿੰਨ ਸੀਟਾਂ ਲਈ ਉਮੀਦਵਾਰ ਨਹੀਂ ਮਿਲ ਰਹੇ।
ਰਾਜ ਕੁਮਾਰ ਚੱਬੇਵਾਲ
ਰਾਜ ਕੁਮਾਰ ਚੱਬੇਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਹ ਪੰਜਾਬ ਵਿੱਚ ਲੋਕਸਭਾ ਸੀਟਾਂ ਲਈ 3 ਉਮੀਦਵਾਰ ਨਹੀਂ ਲੱਭ ਪਾ ਰਹੀ ਹੈ। ਉਨ੍ਹਾਂ ਨੇ ਗੁਰਦਾਸਪੁਰ ਵਿੱਚ ਸੰਨੀ ਦਿਓਲ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਭਾਵੇਂ ਸੰਨੀ ਦਿਓਲ ਜਾਂ ਸਨੀ ਲਿਓਨ ਨੂੰ ਚੋਣ ਮੈਦਾਨ ਵਿੱਚ ਲਿਆਵੇ, ਪਰ ਕੋਈ ਵੀ ਸਾਡੀ ਹਨੇਰੀ ਅੱਗੇ ਕੋਈ ਟਿੱਕ ਨਹੀਂ ਸਕੇਗਾ।
Last Updated : May 3, 2019, 11:47 AM IST