ਬਠਿੰਡਾ : ਕੈਪਟਨ ਸਰਕਾਰ ਅੱਜ 'ਬਠਿੰਡਾ ਥਰਮਲ' ਪਲਾਂਟ ਦੀ ਕਿਸਮਤ ਉੱਤੇ ਫ਼ੈਸਲਾ ਕਰੇਗੀ। ਥਰਮਲਾ ਪਲਾਂਟ ਦੀ ਜ਼ਮੀਨ ਦੀ ਵਰਤੋਂ ਬਾਰੇ ਅੱਜ ਮੁੱਖ ਮੰਤਰੀ ਕੈਪਟਨ ਫ਼ੈਸਲਾ ਲੈਣਗੇ ਕਿ ਉਸ ਉੱਤੇ ਕੀ ਬੀਜਣਾ ਹੈ?
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ 1 ਜਨਵਰੀ 2018 ਨੂੰ ਥਰਮਲ ਨੂੰ ਜਿੰਦਰਾ ਮਾਰਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਮੁੱਖ ਮੁੱਦਾ ਬਠਿੰਡਾ ਥਰਮਲ ਦੀ ਜ਼ਮੀਨ ਦੀ ਵਪਾਰਕ ਵਰਤੋਂ ਦਾ ਹੋਵੇਗਾ। ਸਰਕਾਰ ਇਸ ਉੱਪਰ ਕਿਸ ਦੀ ਉਸਾਰੀ ਕਰੇਗੀ ਜਾਂ ਕਲੋਨੀ ਕੱਟੇਗੀ।
ਇਸ ਮੀਟਿੰਗ ਦਾ ਹਿੱਸਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਹੋਣਗੇ। ਬਾਦਲ ਸ਼ਮੂਲੀਅਤ ਤੋਂ ਲੱਗਦਾ ਹੈ ਕਿ ਸਰਕਾਰ ਥਰਮਲ ਦੀ ਜ਼ਮੀਨ ਦਾ ਮੁੱਲ ਪਾਵੇਗੀ। ਮੀਟਿੰਗ ਵਿੱਚ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਨਾਲ ਚਲਾਉਣ ਉੱਤੇ ਵੀ ਵਿਚਾਰ ਹੋ ਸਕਦਾ ਹੈ।