ਪੰਜਾਬ

punjab

ETV Bharat / state

ਫ਼ਤਿਹਵੀਰ ਦੀ ਮੌਤ 'ਤੇ ਕੈਪਟਨ ਨੇ ਟਵੀਟ ਕਰ ਕੀਤਾ ਅਫਸੋਸ ਪ੍ਰਗਟ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿਟ ਕਰਕੇ ਕਿਹਾ ਕਿ ਨੌਜਵਾਨ ਫ਼ਤਿਹਵੀਰ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ, ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਸਦੇ ਪਰਿਵਾਰ ਨੂੰ ਇਹ ਵੱਡਾ ਨੁਕਸਾਨ ਝੱਲਣ ਦੀ ਤਾਕਤ ਦੇਵੇ।

ਕੈਪਟਨ ਦਾ ਟਵੀਟ

By

Published : Jun 11, 2019, 10:06 AM IST

ਚੰਡੀਗੜ੍ਹ: ਮੰਗਲਵਾਰ ਸਵੇਰੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ 200 ਫੁੱਟ ਡੂੰਘੇ ਬੋਰਵੈੱਲ 'ਚੋਂ ਕੱਢ ਲਿਆ ਗਿਆ। ਬੋਰ 'ਚੋਂ ਕੱਢਣ ਸਾਰ ਹੀ ਬੱਚੇ ਨੂੰ ਪੀਜੀਆਈ ਲੈ ਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੁਖਦ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿਟ ਕਰਕੇ ਕਿਹਾ ਕਿ ਨੌਜਵਾਨ ਫ਼ਤਿਹਵੀਰ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ, ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਸਦੇ ਪਰਿਵਾਰ ਨੂੰ ਇਹ ਵੱਡਾ ਨੁਕਸਾਨ ਝੱਲਣ ਦੀ ਤਾਕਤ ਦੇਵੇ। ਇਸ ਦੇ ਨਾਲ ਦੀ ਕੈਪਟਨ ਨੇ ਸਾਰੇ ਖੇਤਰਾ ਦੇ ਡੀ.ਸੀ. ਤੋਂ ਜਿਨ੍ਹੇ ਵੀ ਖੁੱਲ੍ਹੇ ਬੋਰ ਹਨ ਉਸ ਦੀ ਰਿਪੋਰਟਾਂ ਮੰਗੀਆਂ ਹਨ ਤਾਂ ਜੋ ਭਵਿਖ ਵਿਚ ਭਿਆਨਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

ਫ਼ਤਿਹਵੀਰ

ਦਸੱਣਯੋਗ ਹੈ ਕਿ ਫ਼ਤਿਹਵੀਰ ਦਾ 10 ਵਜੇ ਚੰਡੀਗੜ੍ਹ 'ਚ 5 ਮੈਬਰਾਂ ਡਾਕਟਰਾਂ ਦੇ ਪੈਨਲ ਪੋਸਟਮਾਰਟਮ ਕਰ ਰਿਹਾ ਹੈ। ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਹੀ ਲੋਕਾਂ ਨੇ ਪੀਜੀਆਈ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਫ਼ਤਿਹਵੀਰ ਨੂੰ ਬਾਹਰ ਕੱਢਣ 'ਚ 6 ਦਿਨ ਦਾ ਸਮਾਂ ਲਗਾ।

ਪੰਜਾਬ-ਭਰ 'ਚ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁੱਸੇ 'ਚ ਲੋਕ ਨੇ ਸੁਨਾਮ ਦੇ ਵੱਖ-ਵੱਖ ਖੇਤਰਾ 'ਚ ਧਰਨੇ ਲਗਾਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਹੀ ਫ਼ਤਿਹਵੀਰ ਦੀ ਮੌਤ ਹੋਈ ਹੈ।

ABOUT THE AUTHOR

...view details