ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਿੱਲੀ ਦੌਰੇ ਦੌਰਾਨ ਪੰਜਾਬ 'ਚ ਵਣਜ ਅਤੇ ਉਦਯੋਗ ਨੂੰ ਵਧਾਉਣ ਅਤੇ ਸੁਧਾਰ ਕਰਨ ਲਈ ਜਿੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਖ਼ਾਸ ਗੱਲਬਾਤ ਕੀਤੀ ਉੱਥੇ ਹੀ ਭਾਰਤੀ ਕਾਂਗਰਸ ਪਾਰਟੀ ਮੋਹਸੀਨਾ ਕਿਦਵਾਈ ਨਾਲ ਵੀ ਮਿਲੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਟਵੀਟ ਕਰ ਪੰਜਾਬ ਦੇ ਵਿਕਾਸ 'ਚ ਇਨ੍ਹਾਂ ਮੰਤਰੀਆਂ ਦੇ ਸਹਿਯੋਗ ਦੇਣ ਦੀ ਗੱਲ ਕਹੀ ਹੈ ਉੱਥੇ ਹੀ ਆਪਣੀ ਖ਼ੁਸ਼ੀ ਵੀ ਜ਼ਾਹਰ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ