ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਨ ਖੇਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਚੰਡੀਗੜ੍ਹ ਦੇ ਸੈਕਟਰ -34 ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਐਨਰਜੈਟਿਕ ਚੰਡੀਗੜ੍ਹ ਵਿੱਚ ਜੋਸ਼ ਦੱਸ ਰਿਹਾ ਹੈ ਕਿ ਇੱਕ ਵਾਰ ਫਿਰ ਮੋਦੀ ਸਰਕਾਰ। ਇਸ ਦਾ ਕਾਰਨ ਹੈ ਕਿ ਦੇਸ਼ ਮਜਬੂਰ ਸਰਕਾਰ ਨਹੀਂ ਮਜਬੂਤ ਸਰਕਾਰ ਦੀ ਚੋਣ ਕਰ ਰਿਹਾ ਹੈ।
ਚੰਡੀਗੜ੍ਹ: PM ਮੋਦੀ ਨੇ ਕਿਰਨ ਖੇਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ - Rally
ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਵੀ ਸਾਧੇ।
ਮੋਦੀ ਨੇ ਕਿਹਾ ਕਿ ਦੇਸ਼ ਫੇਮਿਲੀ ਫਸਟ ਦੀ ਥਾਂ ਇੰਡੀਆਂ ਫਸਟ ਨੂੰ ਚੁਣ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਅੱਤਵਾਦੀ ਹਮਲਿਆਂ ਤੋਂ ਬਾਅਦ ਚੁੱਪ ਰਹਿਣ ਵਾਲਿਆਂ ਨੂੰ ਨਹੀਂ ਘਰ ਵਿੱਚ ਵੜ ਕੇ ਅੱਤਵਾਦੀਆਂ ਨੂੰ ਮਾਰਨ ਵਾਲਿਆਂ ਨੂੰ ਚੁਣ ਰਿਹਾ ਹੈ। ਮੋਦੀ ਨੇ ਕਿਹਾ ਕਿ ਅਸੀਂ ਜੇਐੱਮਐੱਮ ਰਾਹੀਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ। 'ਜੇ' ਦਾ ਮਤਲਬ ਜਨਧਨ ਬੈਂਕ ਖ਼ਾਤੇ, 'ਏ' ਦਾ ਮਤਲਬ ਆਧਾਰ ਕਾਰਡ, 'ਐੱਮ' ਦਾ ਮਤਲਬ ਮੋਬਾਈਲ ਫ਼ੋਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਜਿਹੇ 8 ਕਰੋੜ ਫ਼ਰਜ਼ੀ ਨਾਵਾਂ ਨੂੰ ਹਟਾਇਆ ਹੈ, ਉਹ ਲੋਕ ਸਨ ਜੋ ਪੈਦਾ ਵੀ ਨਹੀਂ ਹੋਏ ਤੇ ਇਸ ਦਾ ਫ਼ਾਇਦਾ ਚੁੱਕ ਰਹੇ ਸਨ।
ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਵਿਚੌਲੀਏ ਮੋਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰਧਾਨ ਮੰਤਰੀ ਦੀ ਇਹ ਚੋਣ ਰੈਲੀ ਚੰਡੀਗੜ੍ਹ ਦੇ ਸੈਕਟਰ -34 ਵਿੱਚ ਚੋਣ ਰੈਲੀ ਕੀਤੀ। ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਰਨ ਖ਼ੇਰ ਦੇ ਹੱਕ ਵਿੱਚ ਵੋਟਾਂ ਲਈ ਅਪੀਲ ਕੀਤੀ। ਇਸ ਦੌਰਾਨ ਭਾਜਪਾ ਦੇ ਆਗੂ ਅਤੇ ਵਰਕਰ ਰੈਲੀ ਵਿੱਚ ਸ਼ਾਮਲ ਹੋਏ।