ਟਾਈਮ ਮੈਗਜ਼ੀਨ 'ਤੇ ਖੁੱਦ ਨੂੰ 'ਡਿਵਾਈਡਰ ਇਨ ਚੀਫ਼' ਦੱਸੇ ਜਾਣ ਲਈ ਪੀਐਮ ਮੋਦੀ ਦਾ ਜਵਾਬ - ਡਿਵਾਈਡਰ ਇਨ ਚੀਫ਼
ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਉੱਤੇ ਪੀਐਮ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਹੈ।
ਨਵੀਂ ਦਿੱਲੀ: ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਦਾ ਮਾਮਲਾ ਭੱਖ਼ਦਾ ਜਾ ਰਿਹਾ ਹੈ। ਲੋਕਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ 'ਟਾਈਮ ਮੈਗਜ਼ੀਨ ਵਿਦੇਸ਼ੀ ਹੈ, ਲੇਖਕ ਖੁਦ ਕਹਿ ਚੁੱਕਾ ਹੈ ਕਿ ਉਹ ਪਾਕਿਸਤਾਨ ਦੇ ਇੱਕ ਸਿਆਸੀ ਪਰਿਵਾਰ ਤੋਂ ਸਬੰਧਤ ਹੈ।'
ਜ਼ਿਕਰਯੋਗ ਹੈ ਕਿ ਟਾਈਮ ਮੈਗਜ਼ੀਨ ਉੱਤੇ ਪੀਐਮ ਮੋਦੀ ਦੀ 'ਡਿਵਾਈਡਰ ਇਨ ਚੀਫ਼' ਵਾਲੀ ਕਵਰ ਸਟੋਰੀ ਆਤਿਸ਼ ਤਾਸ਼ੀਰ ਨੇ ਕੀਤੀ ਸੀ ਜਿਸ 'ਚ ਕਿਹਾ ਗਿਆ ਸੀ ਕਿ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਪਹਿਲਾਂ ਤੋਂ ਕਾਫੀ ਵੰਡਿਆ ਗਿਆ ਹੈ। ਇਸ ਲੇਖ ਵਿੱਚ ਆਤਿਸ਼ ਨੇ ਹਜ਼ੂਮੀ ਹੱਤਿਆ, ਯੋਗੀ ਅਦਿਆਨਾਥ ਨੂੰ ਯੂਪੀ ਦਾ ਸੀਐਮ ਬਣਾਉਣਾ ਅਤੇ ਮਾਲੇਗਾਊਂ ਬਲਾਸਟ ਮਾਮਲੇ ਵਿੱਚ ਸਾਧਵੀ ਪ੍ਰਗਿਆ ਠਾਕੁਰ ਦੀ ਭੂਮਿਕਾ ਦਾ ਜ਼ਿਕਰ ਕੀਤਾ ਸੀ।
ਟਾਈਮ ਮੈਗਜ਼ੀਨ ਪੀਐਮ ਮੋਦੀ ਉੱਤੇ ਪਹਿਲਾ ਵੀ ਇੱਕ ਸਟੋਰੀ ਕਰ ਚੁੱਕਾ ਹੈ ਜਿਸ ਦਾ ਟਾਇਟਲ ਸੀ, 'ਮੋਦੀ ਇਜ਼ ਇੰਡਿਆਜ਼ ਬੇਸਟ ਹੋਪ ਫ਼ਾਰ ਇਕਨੋਮਿਕ ਰਿਫਾਰਮ'।