ਸੰਗਰੂਰ:ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰ ਵਿੱਚ 2 ਸਾਲਾ ਬੱਚਾ ਫ਼ਤਿਹਵੀਰ 6 ਜੂਨ ਨੂੰ ਖੇਡਦੇ ਹੋਇਆ 200 ਫ਼ੁੱਟ ਡੂੰਘੇ ਬੋਰਵੈਲ ਵਿੱਚ ਜਾ ਡਿੱਗਿਆ ਸੀ ਜਿਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਪਿਛਲੇ 6 ਦਿਨਾਂ ਤੋਂ ਚਲ ਰਿਹਾ ਸੀ। 6 ਦਿਨਾਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਜ ਤੜਕਸਾਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਫ਼ਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ।
ਜ਼ਿੰਦਗੀ ਦੀ ਜੰਗ ਹਾਰਿਆ ਫ਼ਤਿਹ, ਸਵਾਲਾਂ 'ਚ ਸਰਕਾਰ ਤੇ ਪ੍ਰਸ਼ਾਸਨ - PGI hospital
ਮੰਗਲਵਾਰ ਸਵੇਰੇ 2 ਸਾਲ ਦੇ ਮਾਸੂਮ ਫ਼ਤਿਹਵੀਰ ਨੂੰ 200 ਫੁੱਟ ਡੂੰਘੇ ਬੋਰਵੈੱਲ 'ਚੋਂ ਕੱਢ ਲਿਆ ਗਿਆ। ਫ਼ਤਿਹਵੀਰ ਨੂੰ ਕੁੰਡੀ ਪਾ ਕੇ ਬਾਹਰ ਖਿੱਚਿਆ ਗਿਆ। ਬੋਰ 'ਚੋਂ ਕੱਢਣ ਸਾਰ ਹੀ ਬੱਚੇ ਨੂੰ ਪੀਜੀਆਈ ਲੈ ਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਫ਼ਤਿਹਵੀਰ ਨੂੰ ਬਾਹਰ ਕੱਢਣ ਤੋਂ ਬਾਅਦ ਤੁਰੰਤ ਐਂਬੂਲੈਂਸ 'ਚ ਸੜਕ ਮਾਰਗ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਖ਼ਬਰ ਸੁਣਨ ਤੋਂ ਬਾਅਦ ਫ਼ਤਿਹਵੀਰ ਦੇ ਘਰ 'ਚ ਮਾਤਮ ਦਾ ਮਾਹੌਲ ਛਾ ਗਿਆ ਹੈ।
ਫ਼ਤਿਹਵੀਰ ਨੂੰ ਬਾਹਰ ਕੱਢਣ 'ਚ 6 ਦਿਨ ਦਾ ਸਮਾਂ ਲਗਾ। ਲੋਕਾਂ 'ਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁੱਸੇ 'ਚ ਲੋਕ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮਯਾਬੀ 'ਤੇ ਧਰਨਾ ਲੱਗਾ ਕੇ ਨਾਅਰੇਬਾਜ਼ੀ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਹੀ ਫ਼ਤਿਹਵੀਰ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਵੀ ਲੋਕਾਂ ਨੇ ਸੁਨਾਮ-ਮਾਨਸਾ ਰੋਡ ਨੂੰ ਬੰਦ ਕਰਕੇ ਧਰਨਾ ਪ੍ਰਦਸ਼ਨ ਕੀਤਾ ਸੀ।