ਪਾਕਿ ਨੂੰ ਲੱਗਣ ਲੱਗਾ ਭਾਰਤ ਤੋਂ ਡਰ, LOC ਤੋਂ ਖ਼ਾਲੀ ਕਰਵਾਏ ਅੱਤਵਾਦੀ ਠਿਕਾਣੇ
ਨਵੀਂ ਦਿੱਲੀ:ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਸਾਰੇ ਦੇਸ਼ ਵਿੱਚ ਗੁੱਸਾ ਹੈ, ਉੱਥੇ ਹੀ ਪਾਕਿਸਤਾਨ ਦੇ ਦਿਲ ਵਿੱਚ ਖ਼ੌਫ਼ ਵੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਨੂੰ ਡਰ ਲੱਗਣ ਲੱਗਾ ਹੈ ਕਿ ਕਿਤੇ ਭਾਰਤ ਉਨ੍ਹਾਂ 'ਤੇ ਦੁਬਾਰਾ ਸਰਜੀਕਲ ਸਟ੍ਰਾਈਕ ਨਾ ਕਰ ਦੇਵੇ। ਇਸ ਲਈ ਪਾਕਿ ਨੇ LOC ਕੋਲੋਂ ਮੌਜੂਦ ਲਾਂਚ ਪੈਡਜ਼ ਤੋਂ ਆਪਣੇ ਅੱਤਵਾਦੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ, ਇਨ੍ਹਾਂ ਅੱਤਵਾਦੀਆਂ ਨੂੰ ਪੈਡਜ਼ ਕੋਲ ਮੌਜੂਦ ਫ਼ੌਜ ਦੇ ਕੈਂਪਾਂ ਵਿੱਚ ਲੈ ਜਾਇਆ ਗਿਆ ਹੈ। ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੀਆਰਪੀਐਫ਼ ਹਮਲੇ ਤੋਂ ਬਾਅਦ ਕਿਹਾ ਸੀ ਕਿ ਫ਼ੌਜ ਬਲਾਂ ਨੂੰ ਜੈਸ਼-ਏ-ਮੁੰਹਮਦ ਦੀ ਇਸ ਹਰਕਤ ਦਾ ਜਵਾਬ ਦੇਣ ਲਈ ਪੂਰੀ ਛੋਟ ਦਿੱਤੀ ਗਈ ਹੈ।
ਖੂਫ਼ੀਆਂ ਸੂਤਰਾਂ ਮੁਤਾਬਕ ਪਾਕਿਸਤਾਨ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਕਾਰਵਾਈ ਹੋਣ ਦੀ ਸੰਭਾਵਨਾਵਾਂ ਨੂੰ ਮੰਨ ਰਿਹਾ ਹੈ। ਸ਼ਾਇਦ ਇਸ ਕਾਰਨ ਉਨ੍ਹਾਂ ਵਲੋਂ ਇਸ ਸਾਲ ਵਿੰਟਰ ਪੋਸਟਾਂ ਨੂੰ ਖ਼ਾਲੀ ਨਹੀਂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 50-60 ਵਿੰਟਰ ਪੋਸਟ ਜਿਨ੍ਹਾਂ ਨੂੰ ਹਰ ਸਾਲ ਖ਼ਾਲੀ ਕਰਵਾ ਲਿਆ ਜਾਂਦਾ ਸੀ, ਉੱਥੇ ਫ਼ਿਲਹਾਲ ਪਾਕਿਸਤਾਨੀ ਫ਼ੌਜ ਤਾਇਨਾਤ ਹੈ, ਜਿਨ੍ਹਾਂ ਵਿੱਚ ਅੱਤਵਾਦੀ ਲਾਂਚ ਪੈਡਜ਼ ਹਨ, ਫ਼ਿਲਹਾਲ ਉਨ੍ਹਾਂ ਦੀ ਗਿਣਤੀ ਦੀ ਜਾਣਕਾਰੀ ਨਹੀ ਹੈ।