ਪੰਜਾਬ

punjab

ETV Bharat / state

ਇਹ SMS ਦੇਣਗੇ ਕਿਸੇ ਵੀ ਵਾਹਨ ਦੀ ਜਾਣਕਾਰੀ

ਹੁਣ ਕਿਸੇ ਵੀ ਵਾਹਨ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਉਸ ਦੇ ਮਾਲਕ ਦੇ ਪੂਰੇ ਵੇਰਵੇ ਪ੍ਰਾਪਤ ਕਰਨੇ ਹੁਣ ਕਾਫੀ ਸੁਖਾਲੇ ਹੋ ਗਏ ਹਨ। ਇੱਕ SMS ਰਾਹੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਫੋਟੋ

By

Published : Jul 18, 2019, 7:40 PM IST

ਨਵੀ ਦਿੱਲੀ: ਹੁਣ ਕਿਸੇ ਵੀ ਵਾਹਨ ਦੀ ਜਾਣਕਾਰੀ ਹਰ ਕੋਈ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ ਜਿਸ ਵਿੱਚ ਕਿਸੇ ਵਾਹਨ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਉਸ ਦੇ ਮਾਲਕ ਤੇ ਪੂਰੇ ਵੇਰਵੇ ਪ੍ਰਾਪਤ ਕਰਨੇ ਹੁਣ ਕਾਫੀ ਸੁਖਾਲੇ ਹੋ ਗਏ ਹਨ। ਹੁਣ ਤੁਸੀਂ ਵਾਹਨ ਦੇ ਮਾਲਕ ਦਾ ਨਾਂ, ਵਾਹਨ ਦਾ ਮਾਡਲ, ਪੈਟਰੋਲ ਜਾਂ ਡੀਜ਼ਲ ਗੱਡੀ, ਰਜਿਸਟ੍ਰੇਸ਼ਨ (ਆਰਸੀ) ਦੀ ਮਿਆਦ ਤੇ ਟੈਕਸ ਕਦ ਤਕ ਜਮ੍ਹਾ ਹੋਇਆ ਹੈ, ਇਹ ਸਭ ਜਾਣਕਾਰੀ ਸਿਰਫ ਇੱਕ ਸੁਨੇਹੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੇ: ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ 'ਤੇ ਅਗਲੀ ਸੁਣਵਾਈ 30 ਅਗਸਤ ਨੂੰ


ਵਾਹਨ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ parivahan.gov.in 'ਤੇ ਜਾਣਾ ਹੋਵੇਗਾ। ਇੱਥੇ RC Status ਚੁਣਨ ਮਗਰੋਂ ਗੱਡੀ ਨੰਬਰ ਆਦਿ ਵੇਰਵੇ ਭਰ ਕੇ ਚੈੱਕ ਸਟੇਟਸ 'ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਨਾਲ ਗੱਡੀ ਦੇ ਸਾਰੇ ਵੇਰਵੇ ਤੁਹਾਡੇ ਸਾਹਮਣੇ ਹੋਣਗੇ।
ਇਸ ਤੋਂ ਬਿਨ੍ਹਾ ਜੇਕਰ ਇੱਕ ਹੋਰ ਤਰੀਕੇ ਨਾਲ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਵਿੱਚ SMS ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਵੱਡੇ ਅੱਖਰਾਂ ਵਿੱਚ VAHAN ਲਿਖ ਇੱਕ ਖਾਲੀ ਥਾਂ ਛੱਡ ਗੱਡੀ ਨੰਬਰ ਲਿਖ 7738299899 ਨੰਬਰ 'ਤੇ ਭੇਜਣਾ ਹੋਵੇਗਾ। ਵਾਹਨ ਦਾ ਨੰਬਰ ਬਿਨਾਂ ਸਪੇਸ ਤੋਂ ਲਿਖਿਆ ਜਾਵੇਗਾ।

ABOUT THE AUTHOR

...view details