ਮਕਸੂਦਾ ਗ੍ਰੇਨੇਡ ਹਮਲਾ ਮਾਮਲਾ: ਪੁਲਵਾਮਾ ਤੋਂ ਇੱਕ ਮੁਲਜ਼ਮ ਕਾਬੂ - Pulwama
14 ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ 'ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਐਨ.ਆਈ.ਏ. ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਆਰੋਪੀ ਆਮਿਰ ਨਜ਼ੀਰ ਮੀਰ ਜੰਮੂ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ।
![ਮਕਸੂਦਾ ਗ੍ਰੇਨੇਡ ਹਮਲਾ ਮਾਮਲਾ: ਪੁਲਵਾਮਾ ਤੋਂ ਇੱਕ ਮੁਲਜ਼ਮ ਕਾਬੂ](https://etvbharatimages.akamaized.net/etvbharat/images/768-512-2624635-thumbnail-3x2-nia.jpg)
ਚੰਡੀਗੜ੍ਹ: ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ 'ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਐਨ.ਆਈ.ਏ. ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।
ਗ੍ਰਿਫਤਾਰ ਆਰੋਪੀ ਆਮਿਰ ਨਜ਼ੀਰ ਮੀਰ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੁਰਾ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਅਵੰਤੀਪੁਰਾ ਤੋਂ ਹੀ ਹੋਈ ਹੈ।
ਦੱਸ ਦਈਏ ਕਿ 14 ਸਤੰਬਰ 2018 ਨੂੰ ਜਲੰਧਰ ਦੇ ਮਕਸੂਦਾ ਪੁਲਿਸ ਸਟੇਸ਼ਨ ਦੀ ਬਿਲਡਿੰਗ 'ਤੇ 4 ਗ੍ਰਨੇਡ ਸੁੱਟੇ ਗਏ ਸਨ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਸੀ।
ਸ਼ੁਰੂਆਤ 'ਚ ਜਲੰਧਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ। ਦਸੰਬਰ ਮਹੀਨੇ 'ਚ ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਨੂੰ ਦੇ ਦਿੱਤੀ ਗਈ ਸੀ।