ਪੰਜਾਬ

punjab

ETV Bharat / state

ਏਅਰ ਸਟ੍ਰਾਈਕ 'ਤੇ ਸਵਾਲ, 300 ਅੱਤਵਾਦੀ ਮਾਰੇ ਗਏ, ਹਾਂ ਜਾਂ ਨਾਂ: ਨਵਜੋਤ ਸਿੰਘ ਸਿੱਧੂ - ਭਾਰਤ

ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਤੋਂ ਬਾਅਦ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਏਅਰ ਸਟ੍ਰਾਈਕ 'ਤੇ ਖੜੇ ਕੀਤੇ ਸਵਾਲ। ਸਿੱਧੂ ਨੇ ਕਿਹਾ, "300 ਅੱਤਵਾਦੀ ਮਾਰੇ ਗਏ, ਹਾਂ ਜਾਂ ਨਾਂ ? ਫ਼ੌਜ ਦੇ ਨਾਂਅ 'ਤੇ ਰਾਜਨੀਤੀ ਹੋਣੀ ਚਾਹੀਦੀ ਹੈ ਬੰਦ।"

ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ

By

Published : Mar 4, 2019, 7:37 PM IST

ਨਵੀਂ ਦਿੱਲੀ: ਪਾਕਿਸਤਾਨ ਵਿਖੇ ਭਾਰਤ ਵਲੋਂ ਏਅਰ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਵਿਰੋਧੀ ਪੱਖ ਨੇ ਲਗਾਤਾਰ ਨਵੇਂ ਸਵਾਲ ਖੜੇ ਕੀਤੇ ਹਨ। ਇਸ ਦੌਰਾਨ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਵੀ ਏਅਰ ਸਟ੍ਰਾਈਕ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ, '300 ਅੱਤਵਾਦੀ ਮਾਰੇ ਗਏ, ਹਾਂ ਜਾਂ ਨਾਂ? ਤੁਸੀਂ ਅੱਤਵਾਦੀ ਮਾਰਨ ਗਏ ਸੀ ਜਾਂ ਦਰਖ਼ਤ ਸੁੱਟਣ ਗਏ ਸੀ।'

ਇਸ ਵਿਸ਼ੇ 'ਤੇ ਸਿੱਧੂ ਨੇ ਟਵੀਟ ਕਰਦੇ ਹੋਏ ਸਰਕਾਰ ਨੂੰ ਨਸੀਹਤ ਦਿੱਤੀ ਹੈ। ਸਿੱਧੂ ਨੇ ਟਵੀਟ ਕਰਦਿਆ ਕਿਹਾ ਕਿ 'ਫ਼ੌਜ ਦਾ ਰਾਜਨੀਤੀਕਰਨ ਬੰਦ ਹੋਣਾ ਚਾਹੀਦਾ ਹੈ।ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ, "300 ਅੱਤਵਾਦੀ ਮਾਰੇ ਗਏ, ਹਾਂ ਜਾਂ ਨਾਂ? ਤਾਂ ਇਸਦਾ ਕੀ ਮਕਸੱਦ ਸੀ? ਤੁਸੀਂ ਅੱਤਵਾਦੀ ਮਾਰਨ ਗਏ ਸੀ ਜਾਂ ਦਰਖ਼ਤ ਸੁੱਟਣ? ਕੀ ਇਹ ਚੋਣਾਂ ਸਬੰਧੀ ਹੱਥਕੰਡਾ ਹੈ? ਵਿਦੇਸ਼ੀ ਦੁਸ਼ਮਣਾਂ ਨਾਲ ਲੜਨ ਦੇ ਨਾਂਅ 'ਤੇ ਸਾਡੇ ਲੋਕਾਂ ਨਾਲ ਧੋਖਾ ਹੋਇਆ ਹੈ। ਫ਼ੌਜ ਦਾ ਰਾਜਨੀਤੀਕਰਨ ਬੰਦ ਕਰੋ।"
ਦੱਸਣਯੋਗ ਹੈ ਕਿ ਏਅਰ ਸਟ੍ਰਾਈਕ 'ਤੇ ਸਵਾਲ ਖੜੇ ਕਰਨ ਵਾਲਿਆਂ ਦੀ ਲਿਸਟ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਦਿਗਵਿਜੈ ਨੇ ਏਅਰ ਸਟ੍ਰਾਈਕ ਦੇ ਸੱਚ 'ਤੇ ਸਵਾਲ ਖੜੇ ਕਰਦਿਆ ਕਿਹਾ ਸੀ ਕਿ ਜਿਵੇਂ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਵਿਰੁੱਧ ਕਾਰਵਾਈ ਦੇ ਸਬੂਤ ਜਾਰੀ ਕੀਤੇ ਸਨ, ਉਸ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਏਅਰ ਸਟ੍ਰਾਈਕ ਦੇ ਸਬੂਤ ਜਾਰੀ ਕਰਨੇ ਚਾਹੀਦੇ ਹਨ।

ABOUT THE AUTHOR

...view details