ਪੰਜਾਬ

punjab

ETV Bharat / state

ਮੁੰਡਕਾ ਦੇ ਮਿਊਂਸੀਪਲ ਕੌਂਸਲਰ ਬੋਲੇ, 'ਵੋਟ ਮੁਫ਼ਤ 'ਚ ਨਹੀਂ ਲਿਆ' - new delhi

ਰਾਜਧਾਨੀ ਦਿੱਲੀ ਦੇ ਮੁੰਡਕਾ ਇਲਾਕਾ ਨਿਵਾਸੀ ਸੀਵਰੇਜ ਜਾਮ ਤੋਂ ਪਰੇਸ਼ਾਨ। ਕੋਈ ਵੀ ਮਿਊਂਸੀਪਲ ਕੌਂਸਲਰ ਹੱਥ-ਪੱਲਾ ਨਹੀਂ ਫੜਾ ਰਿਹਾ, ਪਰ ਕੰਮ ਤੋਂ ਪੱਲਾ ਝਾੜਣ ਲਈ ਜਵਾਬ ਤਿਆਰ।

ਮੁੰਡਕਾ ਇਲਾਕਾ ਨਿਵਾਸੀ ਸੀਵਰੇਜ ਜਾਮ ਤੋਂ ਪਰੇਸ਼ਾਨ।

By

Published : Apr 6, 2019, 8:29 AM IST

Updated : Apr 6, 2019, 9:44 AM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੰਡਕਾ ਇਲਾਕਾ ਕੇਜਰੀਵਾਲ ਸਰਕਾਰ ਦੇ ਵਿਕਾਸ ਵਾਲੇ ਦਾਅਵਿਆਂ ਤੋਂ ਬਹੁਤ ਦੂਰ ਹੈ। ਬਿਜਲੀ, ਸਿੱਖਿਆ, ਸਿਹਤ ਤਾਂ ਬਹੁਤ ਬਾਅਦ ਦੀ ਗੱਲ ਹੈ, ਇਲਾਕੇ ਦੇ ਖੁੱਲ੍ਹੇ ਸੀਵਰੇਜ ਦੀ ਸਮੱਸਿਆ ਤੋਂ ਹੀ ਲੋਕਾਂ ਨੂੰ ਛੁਟਕਾਰਾ ਨਹੀਂ ਮਿਲ ਪਾ ਰਿਹਾ ਹੈ। ਆਮ ਜਨਤਾ ਇਸ ਦੀ ਸ਼ਿਕਾਇਤ ਕਰ-ਕਰ ਕੇ ਥੱਕ ਚੁੱਕੇ ਹਨ ਅਤੇ ਮਿਊਂਸਪਲ ਕੌਂਸਲਰ ਤੋਂ ਜਵਾਬ ਸੁੱਣ ਕੇ ਹੈਰਾਨ ਵੀ ਹਨ।

ਦਿੱਲੀ ਦੇ ਮੁੰਡਕਾ ਇਲਾਕਾ ਨਿਵਾਸੀ ਸੀਵਰੇਜ ਜਾਮ ਤੋਂ ਪਰੇਸ਼ਾਨ, ਵੇਖੋ ਵੀਡੀਓ।
ਮਿਊਂਸੀਪਲ ਕੌਂਸਲਰ- ਵਿਧਾਇਕ 'ਆਪ' ਪਾਰਟੀਇਲਾਕੇ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਸੁਖਬੀਰ ਸਿੰਘ ਹਨ। ਪਾਰਟੀ ਦੇ ਵੱਡੇ-ਵੱਡੇ ਨੇਤਾ ਦਿੱਲੀ ਵਿੱਚ ਸੱਭ ਕੁੱਝ ਬਿਹਤਰ ਹੋਣ ਦਾ ਦਾਅਵਾ ਕਰਦੇ ਹਨ ਤਾਂ ਹੈਰਾਨੀ ਹੁੰਦੀ ਹੈ। ਸਥਾਨਕ ਨਿਵਾਸੀ ਸਤਿਆਨਾਰਾਇਣ ਨੇ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਪਿੰਡ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਅਤੇ ਕਾਲੋਨੀ ਦੇ ਕੌਂਸਲਰ ਤੋਂ ਮਦਦ ਮੰਗੀ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਨੇ ਵੋਟ ਮੁਫ਼ਤ 'ਚ ਨਹੀਂ ਲਿਆ ਹੈ। ਹੁਣ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਉਨ੍ਹਾਂ ਨੇ ਮਿਊਂਸਪਲ ਕੌਂਸਲਰ ਬਣਨ ਲਈ ਕੀ ਕੀਮਤ ਚੁਕਾਈ ਹੈ।ਸਥਾਨਕ ਨਿਵਾਸੀ ਦੱਸਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਸੜਕਾਂ 'ਤੇ ਪਾਣੀ ਭਰਨ ਦੀ ਸਮੱਸਿਆ ਬਣੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਨੁਮਾਇੰਦਿਆਂ ਕੋਲ ਬਹੁਤ ਚੱਕਰ ਲਗਾਏ ਪਰ ਹਰ ਵਾਰ ਕੰਮ ਦੇ ਨਾਂਅ 'ਤੇ ਭਰੋਸਾ ਦੇ ਦਿੱਤਾ ਗਿਆ। ਹਾਲਾਂਕਿ ਉਸ ਭਰੋਸੇ ਨੂੰ ਸਿਰੇ ਨਹੀਂ ਚੜ੍ਹਾਇਆ ਗਿਆ।
Last Updated : Apr 6, 2019, 9:44 AM IST

ABOUT THE AUTHOR

...view details