ਚੰਡੀਗੜ੍ਹ: ਪੰਜਾਬ ਸਮੇਤ ਹੋਰਨਾਂ ਸੂਬਿਆਂ 'ਚ ਮਾਨਸੂਨ ਦੀ ਸੁਰੂਆਤ ਨਾਲ ਮੌਸਮ 'ਚ ਵੱਡੀ ਤਬਦੀਲੀ ਆਈ ਹੈ। ਪੰਜਾਬ ਦੇ ਲੋਕਾਂ ਦਾ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਸੀ ਤੇ ਮੀਂਹ ਪੈਣ ਨਾਲ ਕੁਝ ਸਮੇਂ ਲਈ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਿਆ ਹੈ। ਮਾਨਸੂਨ ਦੇ ਪਹਿਲੇ ਦਿਨ ਮੀਂਹ ਪੰਜਾਬ. ਚੰਡੀਗੜ੍ਹ ਅਤੇ ਨਾਲ ਲਗਦੇ ਕਈ ਇਲਾਕਿਆਂ ਵਿੱਚ ਪਿਆ।
ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ, ਮਾਨਸੂਨ ਨੇ ਦਿੱਤੀ ਦਸਤਕ
ਮੌਸਮ ਵਿਭਾਗ ਦੇ ਅਨੁਸਾਰ 10 ਜੁਲਾਈ ਤੱਕ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਮੌਸਮ ਠੰਡਾ ਬਣਿਆ ਰਹੇਗਾ ਤੇ ਰੁਕ-ਰੁਕ ਕੇ ਪੈਦਾ ਰਹੇਗਾ।
rain
ਮੌਸਮ ਵਿਭਾਗ ਦੇ ਮੁਤਾਬਕ 10 ਜੁਲਾਈ ਤਕ ਪੰਜਾਬ,ਚੰਡੀਗੜ੍ਹ ਅਤੇ ਦਿੱਲੀ ਸਮੇਤ ਨੇੜਲੇ ਸੂਬਿਆਂ 'ਚ ਮੌਸਮ ਠੰਡਾ ਬਣਿਆ ਰਹੇਗਾ ਅਤੇ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ।
ਪੰਜਾਬ 'ਚ ਲੰਘੇ ਕੱਲ੍ਹ ਕਈ ਇਲਾਕਿਆਂ ਵਿੱਚ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।