ਹਰਿਆਣਾ: ਗੁਹਲਾ ਚੀਕਾ ਦੇ ਪਿੰਡ ਬਦਸੂਈ ਵਿੱਚ ਹੋਏ ਮੰਦਿਰ-ਗੁਰਦੁਆਰਾ ਜ਼ਮੀਨੀ ਵਿਵਾਦ ਤੋਂ ਬਾਅਦ ਪਿੰਡ ਵਿੱਚ ਕਈ ਸਿੱਖ ਨੇਤਾ ਪਹੁੰਚੇ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਸ ਪੂਰੇ ਮਾਮਲੇ ਦੇ ਪਿੱਛੇ ਇੱਕ ਸੋਚੀ ਸਮਝੀ ਸਾਜ਼ਿਸ਼ ਦੱਸੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜੜ੍ਹ ਕੁਰੂਕਸ਼ੇਤਰ ਤੋਂ ਸਾਂਸਦ ਰਾਜਕੁਮਾਰ ਸੈਣੀ ਹੈ। ਸਿਰਸਾ ਨੇ ਕਿਹਾ ਕਿ ਸੈਣੀ ਵਲੋਂ ਇਹ ਵਿਵਾਦ ਆਪਣੀ ਰਾਜਨੀਤੀ ਚਮਕਾਉਣ ਲਈ ਸੂਬੇ ਵਿੱਚ ਧਰਮ ਅਤੇ ਜਾਤ-ਪਾਤ ਦੇ ਨਾਮ 'ਤੇ ਦੰਗੇ ਫੈਲਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਖ਼ਤਰਨਾਕ ਹਾਲਾਤ ਬਣਾਉਣ ਵਿੱਚ ਸੈਣੀ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਸੀ ਪਰ ਉਸ ਦੀ ਇਹ ਸਾਜ਼ਿਸ਼ ਅਸਫ਼ਲ ਰਹੀ ਹੈ।
ਕੈਥਲ ਦਾ ਮੰਦਿਰ-ਗੁਰਦੁਆਰਾ ਜ਼ਮੀਨੀ ਵਿਵਾਦ, ਮ੍ਰਿਤਕ ਪਰਿਵਾਰ ਨੂੰ ਮਿਲਣ ਪੁੱਜੇ ਸਿਰਸਾ - ਹਰਿਆਣਾ
ਪਿੰਡ ਬਦਸੂਈ ਵਿੱਚ ਮੰਦਿਰ-ਗੁਰਦੁਆਰਾ ਦਾ ਜਮੀਨੀ ਵਿਵਾਦ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਪਹੁੰਚੇ ਹਰਿਆਣਾ ਦੇ ਪਿੰਡ ਗੁਹਲਾ ਚੀਕੀ, ਕੈਥਲ। ਸਾਂਸਦ ਰਾਜਕੁਮਾਰ ਸੈਣੀ 'ਤੇ ਲੱਗਾ ਵੱਡਾ ਦੋਸ਼। ਵਿਵਾਦ ਪਿੱਛੇ ਸੈਣੀ ਦਾ ਹੱਥ, ਬੋਲੇ ਸਿਰਸਾ।
ਇਸ ਦੇ ਨਾਲ ਹੀ ਸਿਰਸਾ ਨੇ ਮ੍ਰਿਤਕ ਦੇ ਪਰਿਵਾਰ ਨੂੰ ਡੀਐਸਜੀਪੀਸੀ ਵਲੋਂ 1 ਲੱਖ ਰੁਪਏ ਅਤੇ ਜਖ਼ਮੀਆਂ ਨੂੰ 10 ਹਜ਼ਾਰ ਰੁਪਏ ਦਿੱਤੇਹਨ। ਹਰਿਆਣਾ ਸਰਕਾਰ ਅੱਗੇ ਮੰਗ ਰੱਖਦਿਆਂ ਸਿਰਸਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ।
ਉੱਥੇ ਹੀ ਹਰਿਆਣਾ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਸਾਂਸਦ ਰਾਜਕੁਮਾਰ ਸੈਣੀ ਵਲੋਂ ਇਹ ਵਿਵਾਦ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਚੋਣਾਂ ਦੌਰਾਨ ਰਾਜਕੁਮਾਰ ਸੈਣੀ ਦਾ ਵਿਰੋਧ ਕੀਤਾ ਜਾਵੇਗਾ ਤੇ ਹਰਿਆਣਾ ਸਰਕਾਰ ਕੋਲੋਂ ਮਨਿਓਰਿਟੀ ਕਮੀਸ਼ਨ ਬਣਾਉਣ 'ਤੇ ਵਿਵਾਦ ਦੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ।