ਪੰਜਾਬ

punjab

ETV Bharat / state

ਮਹਿੰਦਰਪਾਲ ਕਤਲ ਮਾਮਲਾ: ਕੈਪਟਨ ਨੇ ਜਾਂਚ ਲਈ ਪੰਜ ਮੈਂਬਰੀ SIT ਦਾ ਕੀਤਾ ਗਠਨ - nabha jail

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਪਾਲ ਕਤਲ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ SIT ਦਾ ਗਠਨ ਕੀਤਾ।

ਡਿਜ਼ਾਇਨ ਫ਼ੋਟੋ।

By

Published : Jun 25, 2019, 8:19 AM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਮਹਿੰਦਰਪਾਲ ਦੇ ਕਤਲ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।

ਪੰਜ ਮੈਂਬਰੀ ਐੱਸਆਈਟੀ ਦੀ ਅਗਵਾਈ ਏਡੀਜੀਪੀ ਈਸ਼ਵਰ ਸਿੰਘ ਕਰਨਗੇ। ਐੱਸਆਈਟੀ ਜਾਂਚ ਕਰੇਗੀ ਕਿ ਕਿਵੇਂ ਇੰਨੀ ਸੁਰੱਖਿਆ ਵਿਚਕਾਰ ਨਾਭਾ ਜੇਲ੍ਹ ਵਿੱਚ ਡੇਰਾ ਸੱਚਾ ਸੌਦਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਪਿੱਛੇ ਕਿਸਦਾ ਹੱਥ ਹੈ।

ਦੱਸ ਦਈਏ ਕਿ ਇਸ ਪੰਜ ਮੈਂਬਰੀ ਕਮੇਟੀ ਵਿੱਚ ਪਟਿਆਲਾ ਦੇ ਆਈਜੀ ਅਮਰਦੀਪ ਰਾਏ, ਡੀਆਈ-ਇੰਟੈਲੀਜੈਂਸ ਹਰਦਿਆਲ ਮਾਨ, ਪਟਿਆਲਾ ਦੇ ਐੱਸਐੱਸਪੀ ਨਮਦੀਪ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਕਸ਼ਮੀਰ ਸਿੰਘ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਲੰਘੇ ਸਨਿੱਚਰਵਾਰ ਨੂੰ ਮਹਿੰਦਰਪਾਲ ਸਿੰਘ ਦਾ ਨਾਭਾ ਜੇਲ੍ਹ 'ਚ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ ਸੀ। ਬੀਤੇ ਦਿਨ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

ABOUT THE AUTHOR

...view details