ਟਿਕਟ ਦੇ ਚੱਕਰ 'ਚ ਨੇਤਾ ਨੂੰ ਹਨੀ ਟ੍ਰੈਪ 'ਚ ਫ਼ਸਾਇਆ, ਮਹਿਲਾ ਗ੍ਰਿਫ਼ਤਾਰ - ਪੰਜਾਬ
ਨਵੀਂ ਦਿੱਲੀ: ਹਨੀਟ੍ਰੈਪ ਦੇ ਜ਼ਰੀਏ ਬਹੁਜਨ ਸਮਾਜ ਪਾਰਟੀ (ਬਸਪਾ) ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਕਰਤਾਰ ਸਿੰਘ ਨਾਗਰ ਨੂੰ ਫ਼ਸਾਉਣ ਵਾਲੇ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰੇਟਰ ਨੋਇਡਾ ਦੇ ਬਾਦਲਪੁਰ ਥਾਣਾ ਪੁਲਿਸ ਨੇ ਇੱਕ ਮਹਿਲਾ ਅਤੇ ਪੁਰਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਦੋਵੇਂ ਮਿਲ ਕੇ ਕਰਤਾਰ ਸਿੰਘ ਨੂੰ ਹਨੀ ਟਰੈਪ ਜ਼ਰੀਏ ਫ਼ਸਾਉਣਾ ਚਾਹੁੰਦੇ ਸਨ।
ਇਸ ਮਾਮਲੇ ਦੀ ਸ਼ਿਕਾਇਤ ਸਾਬਕਾ ਮੰਤਰੀ ਕਰਤਾਰ ਸਿੰਘ ਨੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਟਿਕਟ ਨਾ ਮਿਲਣ ਕਾਰਨ ਮੁਲਜ਼ਮ ਨੇ ਸਾਬਕਾ ਮੰਤਰੀ ਨੂੰ ਫ਼ਸਾਉਣ ਦੀ ਸਾਜਿਸ਼ ਕੀਤੀ ਸੀ। ਮੰਤਰੀ ਨੇ ਮਾਮਲਾ ਦਰਜ ਕਰਵਾਇਆ ਕਿ ਉਸ ਨੂੰ ਅਣਪਛਾਤੇ ਨੰਬਰ ਤੋਂ ਮਹਿਲਾ ਫ਼ੋਨ ਕਰ ਕੇ ਮਿਲਣ ਲਈ ਬੁਲਾ ਰਹੀ ਹੈ। ਮਨਾਂ ਕਰਨ 'ਤੇ ਉਕਤ ਮਹਿਲਾ ਧਮਕੀ ਦੇ ਰਹੀ ਹੈ। ਪੁਲਿਸ ਨੇ ਨੰਬਰ ਦੀ ਜਾਂਚ ਕਰਕੇ ਪਤਾ ਲਗਾ ਲਿਆ ਕਿ ਨੰਬਰ ਦੀ ਕਿਸ ਵਲੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਇਆ ਹੈ।
ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮਹਿਲਾ ਨੇ ਖੁਲਾਸਾ ਕੀਤਾ ਕਿ ਉਪਦੇਸ਼ ਨਾਗਰ ਨਾਂਅ ਦੇ ਵਿਅਕਤੀ ਨੇ ਮੰਤਰੀ ਕਰਤਾਰ ਸਿੰਘ ਨਾਗਰ ਦਾ ਮੋਬਾਈਲ ਨੰਬਰ ਦੇ ਕੇ ਉਸ ਨੂੰ ਫ਼ਸਾਉਣ ਲਈ ਕਿਹਾ ਸੀ। ਮਹਿਲਾ ਨੇ ਦੱਸਿਆ ਕਿ ਉਪਦੇਸ਼ ਨੇ ਕਿਹਾ ਸੀ ਕਿ ਜਦ ਇਹ ਇਸ ਨੂੰ ਮਿਲਣ ਆਵੇਗਾ ਤਾਂ ਉਸ ਦੀਆਂ ਤਸਵੀਰਾਂ ਲੈ ਕੇ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗ ਕੇ ਬਲੈਕਮੈਲ ਕਰਨਗੇ, ਪਰ ਕਰਤਾਰ ਸਿੰਘ ਨਾਗਰ ਉਸ ਨੂੰ ਮਿਲਣ ਨਹੀਂ ਆਏ। ਮਹਿਲਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਪਦੇਸ਼ ਨਾਗਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।