ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ 'ਚ ਐੱਸਆਈਟੀ ਵੱਲੋਂ ਦੋਸ਼ੀ ਨਾਮਜਦ ਕੀਤੇ ਗਏ ਕੋਟਕਪੁਰਾ ਦੇ ਤਤਕਾਲੀ ਡੀਐੱਸਪੀ ਬਲਜੀਤ ਸਿੰਘ ਸਿੱਧੂ ਨੇ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।
ਕੋਟਕਪੁਰਾ ਗੋਲੀਕਾਂਡ: SP ਬਲਜੀਤ ਸਿੰਘ ਨੇ ਦਾਖ਼ਲ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ - SP Baljit Singh files anticipatory bail plea
ਕੋਟਕਪੁਰਾ ਗੋਲੀਕਾਂਡ 'ਚ ਅਦਾਲਤ ਵਿੱਚ ਐੱਸਆਈਟੀ ਵੱਲੋਂ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਫ਼ਿਰੋਜ਼ਪੁਰ ਦੇ ਐੱਸਪੀ ਬਲਜੀਤ ਸਿੱਧੂ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਹੈ। ਇਸੇ ਲਈ ਉਨ੍ਹਾਂ ਅਦਾਲਤ 'ਚ ਅਗਾਊਂ ਜ਼ਮਾਨਤ ਪਟੀਸ਼ਨ ਪਾਈ ਹੈ।
ਫ਼ਾਈਲ ਫ਼ੋਟੋ।
ਬਲਜੀਤ ਸਿੰਘ ਸਿੱਧੂ ਫ਼ਿਰੋਜ਼ਪੁਰ ਦੇ ਮੌਜੂਦਾ ਐੱਸਪੀ ਹਨ ਅਤੇ ਐੱਸਆਈਟੀ ਨੇ ਕੋਟਕਪੁਰਾ ਗੋਲੀਕਾਂਡ 'ਚ ਅਦਾਲਤ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਬਲਜੀਤ ਸਿੱਧੂ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।
ਦੱਸ ਦਈਏ ਕਿ ਬਲਜੀਤ ਸਿੱਧੂ ਨੇ ਪਹਿਲਾਂ ਹੇਠਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਪਾਈ ਸੀ ਜੋ ਕਿ ਖ਼ਾਰਜ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਹਾਈ ਕੋਰਟ ਵੱਲ ਰੁਖ਼ ਕੀਤਾ।