ਚੰਡੀਗੜ੍ਹ: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਸਾਰਿਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਕੇਂਦਰ ਦੀ ਮੌਜ਼ੂਦਾ ਭਾਜਪਾ ਸਰਕਾਰ ਮੁੜ ਸੱਤਾ ਵਿੱਚ ਆਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸ ਦੇ ਲਈ ਚੰਦੀਗੜ੍ਹ ਦੇ ਸੈਕਟਰ 37 ਵਿਖੇ ਭਾਜਪਾ ਨੇ ਇੱਕ ਜਨਸਭਾ ਦਾ ਆਯੋਜਨ ਕੀਤਾ।
ਇਸ ਜਨ ਸਭਾ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਨ ਸਭਾ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਕਿਰਨ ਖ਼ੇਰ ਨੂੰ ਪਿਛਲਿਆਂ ਲੋਕ ਸਭਾ ਚੋਣਾਂ 'ਚ ਜਿੱਤਾਇਆ ਸੀ ਇਹ ਸਿਰਫ ਇੱਕ ਟਰੇਲਰ ਸੀ, ਅਸਲੀ ਫਿਲਮ ਤਾਂ ਹੁਣ ਸ਼ੁਰੂ ਹੋਵੇਗੀ। ਗਡਕਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਰਨ ਖ਼ੇਰ ਚੰਡੀਗੜ੍ਹ ਦੀ ਬੁਲੇਟ ਟਰੇਨ ਹੈ ਅਤੇ ਇੱਕ ਪਾਸੇ ਮੋਦੀ ਨਾਮ ਦਾ ਇੰਜਣ ਅਤੇ ਦੂਜੇ ਪਾਸੇ ਨੀਤੀਨ ਗਡਕਰੀ ਨਾਮ ਦਾ ਇੰਜਣ ਲੱਗਾ ਹੈ। ਜੇਕਰ ਕਿਰਨ ਨੂੰ ਦੋਬਾਰਾ ਮੌਕਾ ਮਿਲਿਆ ਤਾਂ ਚੰਡੀਗੜ੍ਹ ਵਿਕਾਸ ਦੀ ਪਟਰੀ 'ਤੇ ਅੱਗੇ ਦੌੜ ਦਾ ਰਹੇਗਾ। ਉਨ੍ਹਾਂ ਚੰਡੀਗੜ੍ਹ ਵਿੱਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਡੱਬਲਡੈਕਰ ਬੱਸਾਂ ਚਲਾਏ ਜਾਣ ਦੀ ਗੱਲ ਵੀ ਕਹੀ ਅਤੇ ਇਸ ਮੌਕੇ ਅੱਤਵਾਦ ਤੇ ਬੋਲਦਿਆਂ ਉਨ੍ਹਾਂ ਸੰਯੁਕਤ ਰਾਸ਼ਟਰ ਵੱਲੋਂ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਨੂੰ ਭਾਰਤ ਦੀ ਜਿੱਤ ਦੱਸਿਆ।ਉਧਰ ਕਿਰਨ ਖ਼ੇਰ ਨੇ ਬੀਜੇਪੀ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਸਟੇਜ ਤੋਂ ਆਗਾਹ ਕੀਤਾ ਅਤੇ ਚੰਡੀਗੜ੍ਹ ਵਿੱਖੇ ਕੀਤੇ ਗਏ ਕਾਰਜ਼ਾ ਦਾ ਵੇਰਵਾ ਵੀ ਲੋਕਾਂ ਨਾਲ ਸਾਂਝਾ ਕਰਦਿਆਂ ਅਪੀਲ ਕੀਤੀ ਕਿ ਇੱਕ ਵਾਰ ਫਿਰ ਬੀਜੇਪੀ ਨੂੰ ਮੌਕਾ ਦੇਣ ਤਾਂ ਜੋ ਚੰਡੀਗੜ੍ਹ ਦਾ ਵਿਕਾਸ ਸਹੀ ਢੰਗ ਵਾਲ ਅੱਗੇ ਵੱਧ ਸਕੇ।