ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਲੋਕਾਂ ਦਾ ਗਰਮੀ ਨਾਲ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ। ਇੰਨੀ ਗਰਮੀ ਵਿੱਚ ਸਰੀਰ ਨੂੰ ਗਰਮੀ ਤੋਂ ਦੂਰ ਰੱਖਣ ਲਈ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਜ਼ਰੂਰੀ ਹੁੰਦਾ ਹੈ। ਜਿੱਥੇ ਗਰਮੀ ਦੇ ਦਿਨਾਂ ਵਿੱਚ ਪਾਣੀ ਦੇ ਵਪਾਰੀਆਂ ਵੱਲੋਂ ਪਾਣੀ ਦੇ ਰੇਟ ਵਧਾ ਦਿੱਤੇ ਜਾਂਦੇ ਹਨ ਉੱਥੇ ਹੀ ਖ਼ਾਲਸਾ ਕੇਅਰ ਦੀ ਟੀਮ ਵੱਲੋਂ ਦਿੱਲੀ ਵਿੱਚ ਠੰਡੇ ਪਾਣੀ ਦੀ ਛਬੀਲ ਲਾ ਕੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ।
ਖ਼ਾਲਸਾ ਕੇਅਰ ਨਿਸ਼ਕਾਮ ਸੇਵਾ ਕਰਦਾ ਹੈ ਅਤੇ ਗਰਮੀ ਦੇ ਦਿਨਾਂ ਵਿੱਚ ਰਾਹਗਿਰਾਂ ਨੂੰ ਠੰਡਾ ਪਾਣੀ ਪਿਆ ਕੇ ਤ੍ਰਿਪਤ ਕਰਦਾ ਹੈ। ਖ਼ਾਲਸਾ ਕੇਅਰ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਸ਼ਲਾਘਾ ਹੋ ਰਹੀ ਹੈ।