ਪੰਜਾਬ

punjab

ETV Bharat / state

ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ - haryana

ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਉੱਤਰ ਭਾਰਤ ਵਿੱਚ ਗਰਮੀ ਤੋਂ ਰਾਹਤ ਨਾ ਮਿਲਣ ਦੀ ਗੱਲ ਕਹੀ ਗਈ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ

By

Published : Jun 7, 2019, 3:30 PM IST

Updated : Jun 7, 2019, 7:34 PM IST

ਚੰਡੀਗੜ੍ਹ : ਉੱਤਰੀ ਭਾਰਤ ਵਿੱਚ ਅਗਲੇ ਤਿੰਨ ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਸ ਦੇ ਚਲਦੇ ਪੰਜਾਬ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਅਗਲੇ ਤਿੰਨ ਦਿਨਾਂ ਤੱਕ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਸੂਬੇ ਵਿੱਚ 45 ਤੋਂ 47 ਡਿਗਰੀ ਤੱਕ ਤਾਪਮਾਨ ਵੱਧ ਸਕਦਾ ਹੈ। ਪੰਜਾਬ ਦੇ ਬਠਿੰਡਾ,ਸੰਗਰੂਰ ਅਤੇ ਗੁਰਦਾਸਪੁਰ ਅਤੇ ਹਰਿਆਣਾ ਸੂਬੇ ਵਿੱਚ ਦੇ ਮਹਿੰਦਰਗੜ੍ਹ ਗੁਰੂਗ੍ਰਾਮ ਹਿਸਾਰ ਚਰਖੀ ਦਾਦਰੀ ਫ਼ਰੀਦਾਬਾਦ ਜ਼ਿਲ੍ਹੇ ਪ੍ਰਭਾਵਤ ਹੋਣਗੇ। ਇਸ ਨਾਲ ਸਬੰਧਤ ਰਿਪੋਰਟ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਭੇਜ ਦਿੱਤੀ ਗਈ ਹੈ।

ਮੌਸਮ ਵਿਭਾਗ ਵੱਲੋਂ ਗਰਮੀ ਵੱਧਣ ਦੇ ਚਲਦੇ ਅਲਰਟ ਜਾਰੀ ਕੀਤਾ ਹੈ। ਦੁਪਹਿਰ ਦੇ ਸਮੇਂ ਵੱਧ ਤਾਪਮਾਨ ਕਾਰਨ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

Last Updated : Jun 7, 2019, 7:34 PM IST

ABOUT THE AUTHOR

...view details