ਚੰਡੀਗੜ੍ਹ: ਪਿਛਲੇ 6 ਦਿਨਾਂ ਤੋਂ ਸੰਗਰੂਰ ਦੇ ਪਿੰਡ ਭਗਵਾਨਪੁਰ 'ਚ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਿਆ 2 ਸਾਲਾ ਫ਼ਤਿਹਵੀਰ ਆਪਣੀ ਜ਼ਿੰਦਗੀ ਅਤੇ ਮੌਤ ਦੀ ਜੰਗ ਹਾਰ ਗਿਆ ਹੈ। ਉਸ ਦੀ ਮੌਤ ਤੋਂ ਬਾਅਦ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਹੈ।
ਹਰਸਿਮਰਤ ਅਤੇ ਸੁਖਬੀਰ ਬਾਦਲ ਨੇ ਟਵੀਟ ਕਰਕੇ ਫ਼ਤਿਹਵੀਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ - sangrur
ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਫ਼ਤਿਹਵੀਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।

ਡਿਜ਼ਾਇਨ ਫ਼ੋਟੋ।
ਹਰਸਮਿਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਫ਼ਤਿਹਵੀਰ ਦੇ ਮਾਤਾ-ਪਿਤਾ ਨਾਲ ਹਮਦਰਦੀ, ਅਕਾਲ ਪੁਰਖ਼ ਇਸ ਦੁੱਖ ਨੂੰ ਝੱਲਣ ਲਈ ਉਸ ਦੇ ਪਰਿਵਾਰ ਨੂੰ ਸਹਿਣ ਸ਼ਕਤੀ ਦੇਵੇ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਵਾਹਿਗੁਰੂ ਫ਼ਤਿਹਵੀਰ ਦੇ ਪਰਿਵਾਰ ਨੂੰ ਸਹਿਣ ਸ਼ਕਤੀ ਬਖ਼ਸ਼ੇ ਅਤੇ ਉਸ ਦੀ ਰੂਹ ਨੂੰ ਸ਼ਾਂਤੀ ਮਿਲੇ।