ਚੰਡੀਗੜ੍ਹ: ਕੇਂਦਰ ਸਰਕਾਰ ਨੇ ਬਜਟ 2019 ਪੇਸ਼ ਕੀਤਾ ਗਿਆ ਹੈ ਜਿਸ 'ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ ਹੈਰਾਨ ਕਰਨ ਵਾਲਾ ਹੈ, ਜਿਸ 'ਚ ਬਜਟ ਦੱਸਣ ਦੀ ਬਜਾਏ ਨੀਤੀਆਂ ਦੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਲਈ ਬਜਟ 'ਚ ਕੁੱਝ ਵੀ ਖ਼ਾਸ ਨਹੀਂ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲ-ਡੀਜ਼ਲ ਨੂੰ ਵੀ ਜੀਐੱਸਟੀ ਦੇ ਦਾਇਰੇ ਵਿਚ ਲੈ ਕੇ ਆਉਣਾ ਚਾਹੀਦਾ ਸੀ।
ਚੀਮਾ ਨੇ ਨਵੀ ਸਿੱਖਿਆ ਨੀਤੀ ਦੀ ਤਰੀਫ਼ ਕਰਦੇ ਹੋਇਆ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ ਹੈ ਕਿ ਇਹ ਸਕੀਮ ਹੁਣ ਕਦੋ ਤੱਕ ਲਾਗੂ ਕੀਤੀ ਜਾਵੇਗੀ, ਇਸ ਬਾਰੇ ਵੀ ਜਲਦ ਦੱਸਿਆ ਜਾਵੇ। ਚੀਮਾ ਨੇ ਮੋਦੀ ਸਰਕਾਰ ਵੱਲੋਂ ਪੇਸ਼ ਇਸ ਬਜਟ ਨੂੰ ਇੱਕ 'ਕਾਗਜ਼ੀ ਬਜਟ' ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਇਸ ਬਜਟ 'ਚ ਦੱਸਿਆ ਗਿਆ ਹੈ ਕਿ ਆਮ ਆਦਮੀ ਦੀ ਲੁੱਟ ਕਿਵੇਂ ਹੋ ਸਕਦੀ ਹੈ। ਇਸ ਮੌਕੇ ਚੀਮਾ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਵੇਂ ਵਿਭਾਗ ਬਣਾਏ ਜਾਣ ਦਾ ਸਵਾਗਤ ਕੀਤਾ ਹੈ।