ਚੰਡੀਗੜ੍ਹ:ਬੋਰਵੇਲ 'ਚ ਡਿੱਗਣ ਨਾਲ 2 ਸਾਲਾ ਮਾਸੂਮ ਫ਼ਤਿਹਵੀਰ ਦੀ ਮੌਤ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਹਾਈ ਕੋਰਟ 'ਚ ਫ਼ਤਿਹਵੀਰ ਦੀ ਮੌਤ ਮਾਮਲੇ 'ਚ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਅੱਜ ਅਦਾਲਤ 'ਚ ਇੱਕ ਹੋਰ ਪਟੀਸ਼ਨ ਦਾਇਰ ਹੋਈ ਹੈ।
ਫ਼ਤਿਹਵੀਰ ਮੌਤ ਮਾਮਲਾ: ਹਾਈ ਕੋਰਟ 'ਚ ਇਕ ਹੋਰ ਪਟੀਸ਼ਨ ਦਾਖ਼ਲ - ਅਦਾਲਤ
ਹਾਈ ਕੋਰਟ 'ਚ ਫ਼ਤਿਹਵੀਰ ਦੀ ਮੌਤ ਮਾਮਲੇ 'ਚ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਅੱਜ ਅਦਾਲਤ 'ਚ ਇੱਕ ਹੋਰ ਪਟੀਸ਼ਨ ਦਾਇਰ ਹੋਈ ਹੈ। ਪਟੀਸ਼ਨ 'ਚ ਸੰਗਰੂਰ ਦੇ ਡੀਸੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ
Fatehwire death case
ਇਸ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੰਗਰੂਰ ਦੇ ਡੀਸੀ ਖਿਲਾਫ਼ ਕਾਰਵਾਈ ਹੋਵੇ ਅਤੇ ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਂ। ਦਾਇਰ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਡੀਸੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਮੌਕੇ 'ਤੇ ਕੋਈ ਠੋਸ ਕਦਮ ਚੱਕਿਆ, ਜਿਸ ਕਾਰਨ ਬੱਚੇ ਨੂੰ ਆਪਣੀ ਜਾਨ ਗਵਾਨੀ ਪਈ।