ਚੰਡੀਗੜ੍ਹ: ਕਿਸਾਨ ਭਵਨ ਵਿਚ ਕਿਸਾਨ ਯੂਨੀਅਨ ਨੇ ਬੈਠਕ ਕੀਤੀ। 2 ਘੰਟੇ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਕਿਸਾਨ ਯੂਨੀਅਨ ਨੇ ਵੱਡੇ ਐਲਾਨ ਕੀਤੇ। ਪੰਜਾਬ ਦੇ ਐੱਸਵਾਈਐੱਲ, ਗਰਾਊਂਡ ਵਾਟਰ ਅਤੇ ਰੁੱਖ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਬੈਠਕ ਦੀ ਅਗਵਾਈ ਬਲਬੀਰ ਸਿੰਘ ਰਾਜੋਆਣਾ ਨੇ ਕੀਤੀ ਜਿਸ ਵਿਚ ਪੰਜਾਬ ਦੇ ਕਿਸਾਨ ਨੇਤਾ ਮੌਜੂਦ ਰਹੇ।
ਪਾਣੀ ਦੇ ਮੁੱਦੇ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਕੀਤੀ ਮੀਟਿੰਗ
ਚੰਡੀਗੜ੍ਹ ਕਿਸਾਨ ਭਵਨ ਵਿਚ ਕਿਸਾਨ ਯੂਨੀਅਨ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਬੈਠਕ ਕੀਤੀ। ਇਸ ਬੈਠਕ ਦੀ ਅਗਵਾਈ ਬਲਬੀਰ ਸਿੰਘ ਰਾਜੋਆਣਾ ਨੇ ਕੀਤੀ।
ਡਿਜ਼ਾਇਨ ਫ਼ੋਟੋ।
ਦਰਅਸਲ ਪਾਣੀ ਨੂੰ ਲੈ ਕੇ ਹਰ ਕੋਈ ਚਿੰਤਾ ਵਿਚ ਹੈ। ਚੰਡੀਗੜ੍ਹ ਕਿਸਾਨ ਭਵਨ ਵਿਖੇ ਹੋਈ ਬੈਠਕ ਵਿਚ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਬੈਠਕ 'ਚ ਫ਼ੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿਚੋਂ 1 ਲੱਖ ਤੋਂ ਵੱਧ ਕਿਸਾਨ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜ ਨੂੰ ਪਾਣੀ ਤੇ ਕਿਸਾਨੀ ਦੇ ਮੁੱਦਿਆਂ 'ਤੇ ਖ਼ਤ ਲਿਖਣਗੇ।
ਓਥੇ ਹੀ ਸੂਬੇ ਭਰ ਵਿਚ ਪਾਣੀ ਬਚਾਓ, ਰੁੱਖ ਲਗਾਓ ਅਭਿਆਨ ਚਲਾਇਆ ਜਾਵੇਗਾ ਅਤੇ 23 ਜੁਲਾਈ ਨੂੰ ਸੈਮੀਨਾਰ ਕਰਵਾਇਆ ਜਵੇਗਾ ਜਿਸ ਵਿਚ ਸੂਬੇ ਭਰ ਦੇ ਰਾਜਨੀਤਿਕ ਆਗੂ, ਸੂਝਵਾਨ ਅਤੇ ਅਹੁਦੇਦਾਰ ਸੱਦੇ ਜਾਣਗੇ।