ਪੰਜਾਬ

punjab

ETV Bharat / state

ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਕਿਰਪਾਲ ਸਿੰਘ ਦਾ ਦੇਹਾਂਤ - chandigarh

ਮਸ਼ਹੂਰ ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਅੱਜ ਸਵੇਰੇ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।

ਫ਼ਾਈਲ ਫ਼ੋਟੋ।

By

Published : May 7, 2019, 1:56 PM IST

ਚੰਡੀਗੜ੍ਹ: ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ.ਕਿਰਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 95 ਸਾਲ ਦੇ ਸਨ ਅਤੇ ਉਨ੍ਹਾਂ ਚੰਡੀਗੜ੍ਹ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਏ।

ਡਾ.ਕਿਰਪਾਲ ਸਿੰਘ ਆਪਣੇ ਪਿੱਛੇ 2 ਮੁੰਡੇ ਛੱਡ ਗਏ ਹਨ। ਉਹ ਇਤਿਹਾਸ ਦੀਆਂ ਕਿਤਾਬਾਂ ਲਈ ਸਿਲੇਬਸ ਤਿਆਰ ਕਰਨ ਵਾਲੀ ਕਮੇਟੀ ਦੇ ਮੁਖੀ ਸਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡਾ. ਕਿਰਪਾਲ ਸਿੰਘ ਨੂੰ ਸਿੱਖ ਧਰਮ ਦੇ ਨੈਸ਼ਨਲ ਪ੍ਰੋਫੈਸਰ ਦਾ ਖਿਤਾਬ ਦਿੱਤਾ ਸੀ। ਉਹ ਇਕ ਸਿੱਖ ਇਤਿਹਾਸਕਾਰ ਅਤੇ ਕਈ ਕਿਤਾਬਾਂ ਦੇ ਲੇਖਕ ਸਨ। ਅੱਜ ਸ਼ਾਮ 4 ਵਜੇ ਚੰਡੀਗੜ੍ਹ ਦੇ ਸੈਕਟਰ-25 'ਚ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

ABOUT THE AUTHOR

...view details