ਪੰਜਾਬ

punjab

ETV Bharat / state

ਚੋਣ ਕਮਿਸ਼ਨ ਦੇ ਵਿਸ਼ੇਸ਼ ਔਬਜ਼ਰਵਰ ਨੇ ਚੋਣਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ - Raghav Chandra

ਸੂਬੇ 'ਚ 19 ਮਈ ਨੂੰ ਲੋਕਸਭਾ ਚੋਣਾਂ ਲਈ ਵੋਟਿੰਗ ਹੋਵੇਗੀ। ਇਸ ਤਹਿਤ ਭਾਰਤ ਚੋਣ ਕਮਿਸ਼ਨ ਦੇ ਵਿਸ਼ੇਸ਼ ਔਬਜ਼ਰਵਰ ਅਧਿਕਾਰੀ ਰਾਘਵ ਚੰਦਰਾ ਨੇ ਸੂਬੇ ਵਿੱਚ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।

ਵਿਸ਼ੇਸ਼ ਔਬਜ਼ਰਵਰ ਨੇ ਚੋਣਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

By

Published : Apr 24, 2019, 10:49 AM IST

ਚੰਡੀਗੜ੍ਹ : ਪੰਜਾਬ ਵਿੱਚ ਅਗਲੇ ਮਹੀਨੇ ਲੋਕਸਭਾ ਚੋਣਾਂ ਲਈ ਤਿਆਰੀਆਂ ਮੁੱਕਮਲ ਹੋ ਚੁੱਕਿਆਂ ਹਨ। ਭਾਰਤ ਚੋਣ ਕਮਿਸ਼ਨ ਦੇ ਵਿਸ਼ੇਸ਼ ਔਬਜ਼ਰਵਰ ਅਧਿਕਾਰੀ ਰਾਘਵ ਚੰਦਰਾ ਨੇ ਸੂਬੇ 'ਚ 19 ਮਈ ਨੂੰ ਲੋਕਸਭਾ ਚੋਣਾਂ ਲਈ ਕੀਤੀ ਜਾ ਰਹੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਏ ਜਾਣ ਦਾ ਭਰੋਸਾ ਦਿੱਤਾ।

ਔਬਜ਼ਰਵਰ ਅਧਿਕਾਰੀ ਰਾਘਵ ਚੰਦਰਾ ਨੇ ਜਾਇਜ਼ਾ ਲੈਣ ਤੋਂ ਬਾਅਦ ਤਸੱਲੀ ਪ੍ਰਗਟਾਂਉਦੇ ਹੋਏ ਸੂਬੇ ਵਿੱਚ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦਾ ਭਰੋਸਾ ਵੀ ਜਤਾਇਆ । ਮੁੱਖ ਚੋਣ ਅਫ਼ਸਰ, ਪੰਜਾਬ ਦੇ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ ਦੀ ਅਗਵਾਈ ਕਰਦਿਆਂ ਰਾਘਵ ਚੰਦਰਾ ਨੇ ਚੋਣਾਂ ਸਬੰਧੀ ਤਿਆਰੀਆਂ ਅਤੇ ਲੋੜੀਂਦੀਆਂ ਈ.ਵੀ.ਐਮ ਮਸ਼ੀਨਾਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 7 ਗੇੜ ਵਾਲੀ ਚੋਣ ਦੇ ਅਖ਼ੀਰਲੇ ਪੜਾਅ ਵਿੱਚ 19 ਮਈ ਹੋਣ ਵਾਲੀਆਂ ਚੋਣਾਂ ਦੌਰਾਨ ਸੂਬੇ ਦੇ ਸਾਰੇ ਹੀ ਬੂਥਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਰਾਘਵ ਚੰਦਰਾ ਨੇ ਏ.ਡੀ.ਜੀ, ਚੋਣਾਂ, ਨਾਲ ਇਸ ਮੁੱਦੇ 'ਤੇ ਵਿਚਾਰ-ਚਰਚਾ ਵੀ ਕੀਤੀ। ਉਨ੍ਹਾਂ ਨੇ ਚੋਣ ਜ਼ਾਬਤੇ ਦੌਰਾਨ ਬਰਾਮਦ ਕੀਤੀ ਗਈ ਕੁੱਲ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲੀ ਸਿੱਕੇ ਦੀਆਂ ਰਿਪੋਰਟਾਂ ਦਾ ਜਾਇਜ਼ਾ ਵੀ ਲਿਆ।

ਇਸ ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਡਾ. ਐਸ. ਕਰੁਨਾ ਰਾਜੂ ਨੇ ਵਿਸ਼ੇਸ਼ ਔਬਜ਼ਰਵਰ ਨੂੰ ਸਾਰੇ ਬੂਥਾਂ ਸਬੰਧੀ ਕੀਤੀਆਂ ਤਿਆਰੀਆਂ, ਚੋਣ ਕਰਮਚਾਰੀਆਂ ਦੀ ਸਿਖਲਾਈ, ਬੂਥਾਂ ਦੀ ਵੈਬਕਾਸਟਿੰਗ, ਸੀ-ਵਿਜਿਲ ਐਪ, ਐਨ.ਜੀ.ਐਸ.ਪੀ. ਅਤੇ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਦੀ ਨਿਗਰਾਨੀ ਤੋਂ ਜਾਣੂ ਕਰਵਾਇਆ।ਉਨਾਂ ਮੀਟਿੰਗ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਕਿ ਹੁਣ ਤੱਕ ਕੁੱਲ 95 ਫੀਸਦ ਲਾਇਸੈਂਸ-ਸ਼ੁਦਾ ਹਥਿਆਰਾਂ ਜਮਾਂ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਦੇ ਹਥਿਆਰ ਵੀ ਜਲਦ ਹੀ ਜਮਾਂ ਹੋ ਜਾਣਗੇ।

ABOUT THE AUTHOR

...view details