ਨਵੀਂ ਦਿੱਲੀ: ਪੰਜਾਬ ਦਾ ਪਾਣੀ ਕਾਫ਼ੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਦਾ ਮਾਮਲਾ ਰਾਸ਼ਟਰੀ ਗਰੀਨ ਟ੍ਰਿਬਿਊਨਲ (ਐੱਨਜੀਟੀ) 'ਚ ਲਗਾਇਆ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਲਗਾਈ ਗਈ ਸੀ ਜਿਸ ਦੀ ਰਿਪੋਰਟ ਮੰਗਲਵਾਰ ਨੂੰ ਆਈ ਹੈ। ਇਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ 'ਚ ਪਾਣੀ ਦਾ ਪੱਧਰ ਕਾਫ਼ੀ ਡਿੱਗ ਗਿਆ ਹੈ।
ਇਸ ਮਾਮਲੇ ਦੇ ਵਕੀਲ ਨੇ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦਾ ਪਾਣੀ 'ਏ' ਗ੍ਰੇਡ ਹੁੰਦਾ ਸੀ ਪਰ ਹੁਣ ਇਹ ਪਾਣੀ 'ਸੀ' ਗ੍ਰੇਡ ਤੱਕ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਪ੍ਰਦੂਸ਼ਣ ਜਲੰਧਰ ਦੀ ਲੈਦਰ ਕੰਪਲੈਕਸ ਵਿੱਚੋਂ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਹਨ ਜੋ ਪਾਣੀ ਨੂੰ ਦੂਸ਼ਿਤ ਕਰ ਰਹੀਆਂ ਹਨ।