ਚੰਡੀਗੜ੍ਹ: ਸਾਲ 1984 'ਚ ਹੋਏ ਸਾਕਾ ਨੀਲਾ ਤਾਰਾ ਦੌਰਾਨ ਗਾਇਬ ਹੋਏ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਦੇ ਦਸਤਾਵੇਜ਼ਾਂ ਨੂੰ ਲੈ ਕੇ ਦੋ ਨਵੇਂ ਖ਼ੁਲਾਸੇ ਹੋਏ ਹਨ। ਇਹ ਖ਼ੁਲਾਸੇ ਫ਼ੌਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਹੋਏ ਹਨ ਜਿਸ ਤੋਂ ਬਾਅਦ SGPC ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ।
ਫ਼ੌਜ ਵੱਲੋਂ SGPC ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫ਼ੌਜ ਸ੍ਰੀ ਦਰਬਾਰ ਸਾਹਿਬ 'ਚ ਸਥਿਤ ਲਾਈਬ੍ਰੇਰੀ ਦੇ ਦਸਤਾਵੇਜ਼ ਲੈ ਗਈ ਸੀ ਅਤੇ ਉਸ ਤੋਂ ਬਾਅਦ ਫੌ਼ਜ ਨੇ ਇਹ ਸਾਰੇ ਦਸਤਾਵੇਜ਼ SGPC ਨੂੰ ਵਾਪਸ ਕਰ ਦਿੱਤੇ ਸਨ। ਇਸ ਤੋਂ ਬਾਅਦ ਕੁੱਝ ਜਥੇਦਾਰਾਂ ਅਤੇ ਉਸ ਸਮੇਂ ਦੇ ਅਕਾਲੀ ਆਗੂਆਂ ਨੇ ਸਿੱਖਾਂ ਦਾ ਇਹ ਅਨਮੋਲ 'ਖ਼ਜਾਨਾ' ਵਿਦੇਸ਼ਾਂ ਵਿੱਚ ਵੇਚ ਦਿੱਤਾ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੂੰ 12 ਕਰੋੜ ਰੁਪਏ 'ਚ ਵੇਚ ਦਿੱਤਾ ਸੀ।