ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਟਵੀਟ ਕਰਕੇ ਆਪਣੇ ਪੁੱਤ ਸੰਨੀ ਦਿਓਲ ਨੂੰ ਇੱਕ ਨਸੀਹਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਕੋਲੋਂ ਕੁੱਝ ਸਿੱਖਣਾ ਚਾਹੀਦਾ ਹੈ।
ਧਰਮਿੰਦਰ ਦਿਓਲ ਨੇ ਆਪਣੇ ਪੁੱਤ ਸੰਨੀ ਨੂੰ ਦਿੱਤੀ ਭਗਵੰਤ ਮਾਨ ਤੋਂ ਸਿੱਖਣ ਦੀ ਸਲਾਹ - ਧਰਮਿੰਦਰ
ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦੇ ਹੱਕ 'ਚ ਟਵੀਟ ਕੀਤਾ ਹੈ। ਟਵੀਟ ਕਰਕੇ ਉਨ੍ਹਾਂ ਆਪਣੇ ਪੁੱਤ ਸੰਨੀ ਦਿਓਲ ਨੂੰ ਨਸੀਹਤ ਦਿੱਤੀ ਹੈ।
ਉਨ੍ਹਾਂ ਭਗਵੰਤ ਮਾਨ ਦੇ ਹੱਕ 'ਚ ਟਵੀਟ ਕਰਦਿਆਂ ਲਿਖਿਆ, "ਭਗਵੰਤ ਮਾਨ ਨੇ ਦੇਸ਼ ਲਈ ਸਭ ਕੁੱਝ ਕੁਰਬਾਨ ਕੀਤਾ, ਮੈਨੂੰ ਮੇਰੇ ਪੁੱਤ 'ਤੇ ਮਾਣ ਹੈ।"
ਜ਼ਿਕਰਯੋਗ ਹੈ ਕਿ ਹਾਲ ਹੀ ਹੋਈਆਂ ਲੋਕ ਸਭਾ ਚੋਣਾਂ 'ਚ ਸੰਨੀ ਦਿਓਲ ਦੀ ਜਿੱਤ ਹੋਈ ਅਤੇ ਉਸ ਨੂੰ ਗੁਰਦਾਸਪੁਰ ਤੋਂ ਸਾਂਸਦ ਚੁਣਿਆ ਗਿਆ ਸੀ ਪਰ ਸਾਂਸਦ ਬਣਨ ਤੋਂ ਬਾਅਦ ਸੰਨੀ ਦਿਓਲ ਨੇ ਆਪਣਾ ਥਾਂ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਲੋਕਾਂ ਦੀ ਕਚਿਹਰੀ 'ਚ ਦੇ ਦਿੱਤਾ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਤੇ ਨਿੱਖੀ ਪ੍ਰਤੀਕਿਰਿਆ ਕੀਤੀ ਜਾ ਰਹੀ ਹੈ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਬਾਲੀਵੁੱਡ ਦੇ ਹੀਮੈਨ ਨੇ ਆਪਣੇ ਪੁੱਤ ਨੂੰ ਭਗਵੰਤ ਮਾਨ ਕੋਲੋਂ ਸਿੱਖਣ ਦੀ ਨਸੀਹਤ ਦਿੱਤੀ ਹੈ।