ਮੋਗਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਹ ਖਾ ਕੇ ਸੱਤਾ 'ਚ ਆਏ ਸਨ ਕਿ ਪੰਜਾਬ ਚਾਰ ਹਫ਼ਤਿਆਂ 'ਚ ਚਿੱਟਾ ਤੇ ਹੋਰ ਮਾਰੂ ਨਸ਼ੇ ਖ਼ਤਮ ਕਰ ਦਿਆਂਗਾ। ਪਰ ਇਹ ਸਭ ਮਹਿਜ਼ ਡਰਾਮਾ ਉਸ ਵਕਤ ਸਾਬਤ ਹੋਇਆ ਜਦੋਂ ਪਿੰਡ ਡਾਲਾ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਚਿੱਟੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ ਹੈ।
ਦੱਸ ਦਈਏ ਕਿ ਮੋਗਾ 'ਚ ਕਬੱਡੀ ਖਿਡਾਰੀ ਦੀ ਮਾਂ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਉਸ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਨੌਜਵਾਨ ਗੁਰਸੇਵਕ ਸਿੰਘ ਤੇ ਬਲਜੀਤ ਸਿੰਘ ਘਰੋਂ ਮੋਟਰਸਾਈਕਲ 'ਤੇ ਬਿਠਾ ਕੇ ਚਿੱਟਾ ਪਿਲਾਉਣ ਲਈ ਪਿੰਡ ਵਿੱਚੋ ਲੰਘਦੇ ਸੂਏ ਦੇ ਕੰਡੇ ਲੈ ਗਏ ਸਨ ਜਿੱਥੇ ਇਨ੍ਹਾਂ ਨੌਜਵਾਨਾਂ ਵੱਲੋਂ ਵੱਧ ਓਵਰ ਡੋਜ਼ ਦਾ ਟੀਕਾ ਲਗਾੳਣ ਕਾਰਨ ਉਸ ਦੇ ਪੁੱਤ ਦੀ ਮੌਤ ਹੋ ਗਈ। ਮਾਂ ਨੇ ਕਿਹਾ ਕਿ ਦੋਸ਼ੀ ਨਸ਼ਾ ਤਸਕਰਾਂ 'ਤੇ ਪਰਚਾ ਦਰਜ ਹੋ ਗਿਆ ਹੈ ਪਰ ਮਹੀਨਾ ਬੀਤਣ ਦੇ ਬਾਵਜੂਦ ਗ੍ਰਿਫ਼ਤਾਰੀ ਨਾ ਹੋਣ ਤੇ ਅੱਜ ਪਰਿਵਾਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੋਸ਼ੀਆਂ ਨੂੰ ਜੇਲ੍ਹ 'ਚ ਡੱਕਣ ਲਈ ਪੰਜਾਬ ਪੁਲਿਸ ਨੂੰ ਮੰਗ ਕੀਤੀ ਹੈ।