ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਗਿਆ ਅਸਤੀਫ਼ਾ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੇ ਮਨਜ਼ੂਰ ਕਰ ਲਿਆ ਹੈ। ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਵੱਲੋਂ ਸ਼ਬਦੀ ਹਮਲੇ ਜਾਰੀ ਹਨ। ਸਿੱਧੂ ਦੇ ਅਸਤੀਫ਼ੇ 'ਤੇ ਹੁਣ ਅਕਾਲੀ ਆਗੂ ਤੇ ਸਾਬਕਾ ਮੰਤਰੀ ਦਲਜੀਤ ਚੀਮਾ ਦਾ ਬਿਆਨ ਆਇਆ ਹੈ।
ਕੈਪਟਨ ਤੇ ਸਿੱਧੂ ਦੇ ਵਿਵਾਦ 'ਚ ਪਿਸ ਰਿਹਾ ਸੀ ਆਮ ਆਦਮੀ ਤੇ ਕਿਸਾਨ: ਚੀਮਾ - ਦਲਜੀਤ ਚੀਮਾ
ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ 'ਤੇ ਅਕਾਲੀ ਆਗੂ ਦਲਜੀਤ ਚੀਮਾ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਫ਼ੋਟੋ।
ਦਲਜੀਤ ਚੀਮਾ ਨੇ ਕਿਹਾ ਕਿ ਲਗਭਗ ਡੇਢ ਮਹੀਨੇ ਤੋਂ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲਦਾ ਆ ਰਿਹਾ ਆਪਸੀ ਵਿਵਾਦ ਕਿਸੇ ਨਤੀਜੇ 'ਤੇ ਤਾਂ ਪੁੱਜਿਆ ਕਿਉਂਕਿ ਸਿੱਧੂ ਅਤੇ ਕੈਪਟਨ ਦੇ ਵਿਵਾਦ ਵਿੱਚ ਪੰਜਾਬ ਦਾ ਕਿਸਾਨ ਅਤੇ ਆਮ ਆਦਮੀ ਪਿਸ ਰਿਹਾ ਸੀ।
ਚੀਮਾ ਨੇ ਕਿਹਾ ਕਿ ਚਾਰ-ਚਾਰ ਫੁੱਟ ਫਾਈਲਾਂ ਦੇ ਢੇਰ ਲੱਗੇ ਪਏ ਹਨ ਅਤੇ ਸਿੱਧੂ ਨੇ ਕੰਮ ਨਹੀਂ ਕੀਤਾ। ਜੇ ਸਿੱਧੂ ਤੋਂ ਕੰਮ ਨਹੀਂ ਹੋਇਆ ਤਾਂ ਇਸ ਲਈ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ?