ਚੰਡੀਗੜ: ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਲਈ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ.ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ ਤੇ 23 ਮਈ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।
ਹਲਕਾ ਨੰਬਰ- 1 (ਗੁਰਦਾਸਪੁਰ)
ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 1 ਗੁਰਦਾਸਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਸੁਜਾਨਪੁਰ ਭੋਆ ਅਤੇ ਪਠਾਨਕੋਟ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਅਤੇ ਹਲਕਾ ਗੁਰਦਾਸਪੁਰ, ਦੀਨਾਨਗਰ, ਕਾਦੀਆ, ਬਟਾਲਾ,ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿੱਚ ਕੀਤੀ ਜਾਵੇਗੀ।
ਹਲਕਾ ਨੰਬਰ- 2 (ਅੰਮ੍ਰਿਤਸਰ)
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 2 ਅੰਮ੍ਰਿਤਸਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਅਜਨਾਲਾ, ਮਜੀਠਾ ਅਤੇ ਅੰਮ੍ਰਿਤਸਰ ਉੱਤਰੀ ਦੀਆਂ ਵੋਟਾਂ ਦੀ ਗਿਣਤੀ ਮਾਈ ਭਾਗੋ ਸਰਕਾਰੀ ਪਾਲੀਟੈਕਨਿਕ ਕਾਲਜ (ਲੜਕੀਆਂ) ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਜਦਕਿ ਰਾਜਾਸਾਂਸੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਲਾਅ ਕਾਲਜ , ਰਾਮ ਤੀਰਥ ਰੋਡ, ਅੰਮ੍ਰਿਤਸਰ ਪੱਛਮੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕੀਤੀ ਜਾਵੇਗੀ। ਇਸੇ ਤਰਾਂ ਅੰਮ੍ਰਿਤਸਰ ਕੇਂਦਰੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਵਿੱਚ , ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀਆਂ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਵਿਮੈਨ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੀ ਖਾਲਸਾ ਕਾਲਜ ਫਾਰ ਫਾਰਮੇਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਵੋਟਾਂ ਦੀ ਗਿਣਤੀ ਕਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ,(ਲੜਕੇ) ਅੰਮ੍ਰਿਤਸਰ ਵਿੱਚ ਹੋਵੇਗੀ।
ਹਲਕਾ ਨੰਬਰ- 3 (ਖਡੂਰ ਸਾਹਿਬ)
ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 3 ਖਡੂਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਜੰਡਿਆਲਾ ਅਤੇ ਬਾਬਾ ਬਕਾਲਾ(ਐਸ.ਸੀ) ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਖਾਲਸਾ. ਕਾਲਜ ਫਾਰ ਇੰਜਨੀਅਰਿੰਗ ਐਂਡ ਤਕਨਾਲੋਜੀ, ਰਣਜੀਤ ਐਵਨਿਊ, ਅੰਮ੍ਰਿਤਸਰ, ਤਰਨ ਤਾਰਨ ਅਤੇ ਖਡੂਰ ਸਾਹਿਬ ਦੀ ਗਿਣਤੀ ਇੰਟਰਨੈਸ਼ਨ ਕਾਲਜ ਆਫ ਨਰਸਿੰਗ, ਐਨਐਚ-54 ਪਿੰਡ ਪਿੱਡੀ ਵਿੱਚ , ਤਰਨ ਤਾਰਨ ਤੇ ਖੇਮਕਰਨ ਦੀ ਗਿਣਤੀ ਐਨਐਚ-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਲੈਕਚਰ ਹਾਲ ਵਿੱਚ , ਤਰਨ ਤਾਰਨ ਅਤੇ ਪੱਟੀ ਦੀ ਗਿਣਤੀ ਐਨਐਚ-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਮਲਟੀ ਪਰਪਜ਼ ਹਾਲ ਵਿੱਚ , ਤਰਨ ਤਾਰਨ ਤੇ ਕਪੂਰਥਲਾ ਦੀ ਵਿਰਸ਼ਾ ਵਿਹਾਰ, ਕਾਨਫਰੰਸ ਹਾਲ, (ਗਰਾਊਂਡ ਫਲੋਰ), ਕਪੂਰਥਲਾ, ਸੁਲਤਾਨਪੁਰ ਲੋਧੀ, ਵਿਰਸ਼ਾ ਵਿਹਾਰ, ਪਹਿਲੀ ਮੰਜਲ ਕਪੂਰਥਲਾ ਅਤੇ ਜੀਰਾ ਦੀ ਗਿਣਤੀ ਕਾਊਂਟਿੰਗ ਹਾਲ-1, ਦੇਵ ਰਾਜ ਗਰੁੱਪਸ ਤਕਨੀਕੀ ਕੈਂਪਸ , ਜੀਰਾ ਰੋਡ ਫਿਰੋਜਪੁਰ ਵਿੱਚ ਕੀਤੀ ਜਾਵੇਗੀ।
ਹਲਕਾ ਨੰਬਰ- 4 (ਜਲੰਧਰ)
ਮੁੱਖ ਚੋਣ ਅਫਸਰ ਡਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 4 ਜਲੰਧਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਦੋ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਹਲਕਾ ਫਿਲੌਰ (ਐਸਸੀ), ਨਕੋਦਰ , ਸ਼ਾਹਕੋਟ, ਕਰਤਾਰਪੁਰ(ਐਸਸੀ),ਜਲੰਧਰ ਪੱਛਮੀ(ਐਸਸੀ), ਜਲੰਧਰ ਕੇਂਦਰੀ, ਜਲੰਧਰ ਛਾਵਨੀ ਅਤੇ ਆਦਮਪੁਰ ਦੀਆਂ ਵੋਟਾਂ ਦੀ ਗਿਣਤੀ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ, ਜਲੰਧਰ ਵਿੱਚ ਅਤੇ ਜਲੰਧਰ ਉੱਤਰੀ ਦੀ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਜਲੰਧਰ ਵਿੱਚ ਸਥਿਤ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਦੇ ਨਾਲ ਲਗਦੇ ਸਪੋਰਟਸ ਸਕੂਲ ਦੇ ਹੋਸਟਲ ਦੇ ਡਾਇਨਿੰਗ ਹਾਲ ਵਿੱਚ ਕੀਤੀ ਜਾਵੇਗੀ।
ਹਲਕਾ ਨੰਬਰ- 5 (ਹੁਸ਼ਿਆਰਪੁਰ)
ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 5 ਹੁਸ਼ਿਆਰਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਦੋ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ (ਐਸਸੀ), ਭੁਲੱਥ, ਫਗਵਾੜਾ(ਐਸਸੀ), ਦੀਆਂ ਵੋਟਾਂ ਦੀ ਗਿਣਤੀ ਸਕਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵਿੱਚ, ਹਲਕਾ ਮੁਕੇਰੀਆਂ, ਦਸੂਹਾ, ਉਰਮਰ, ਸ਼ਾਮ ਚੁਰਾਸੀ(ਐਸਸੀ), ਹੁਸ਼ਿਆਰਪੁਰ ਅਤੇ ਚੱਬੇਵਾਲ (ਐਸਸੀ), ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਜਾਵੇਗੀ।
ਹਲਕਾ ਨੰਬਰ- 6 (ਅਨੰਦਪੁਰ ਸਾਹਿਬ)
ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 6 ਅਨੰਦਪੁਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੜਸ਼ੰਕਰ, ਬੰਗਾ(ਐਸਸੀ), ਨਵਾਂ ਸ਼ਹਿਰ, ਬਲਾਚੌਰ ਦੀਆਂ ਵੋਟਾਂ ਦੀ ਗਿਣਤੀ ਦੁਆਬਾ ਪੌਲੀਟੈਕਨਿਕ ਕਾਲਜ, ਛੋਕਰਾਂ(ਰਾਹੋਂ) ਦੀਆਂ ਵੱਖ ਵੱਖ ਥਾਵਾਂ 'ਤੇ , ਵਿਧਾਨ ਸਭਾਹਲਕਾ ਆਨੰਦਪੁਰ ਸਾਹਿਬ , ਰੂਪਨਗਰ, ਚਮਕੌਰ ਸਾਹਿਬ(ਐਸਸੀ), ਦੀ ਗਿਣਤੀ ਸਰਕਾਰੀ ਕਾਲਜ ਰੂਪਨਗਰ ਵਿੱਚ ਅਤੇ ਹਲਕਾ ਖਰੜ ਤੇ ਐਸਏਐਸ ਨਗਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪਾਲੀਟੈਕਨਿਕ ਕਾਲਜ ਖੂਨੀਮਾਜਰਾ, ਖਰੜ ਦੀਆਂ ਵੱਖ ਵੱਖ ਥਾਵਾਂ ਵਿੱਚ ਕੀਤੀ ਜਾਵੇਗੀ।