ਪੰਜਾਬ

punjab

ETV Bharat / state

ਸੀਓਡੀ ਕਰਮਚਾਰੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਮੌਤ - punjab update

ਆਗਰਾ ਵਿੱਚ ਸੀਓਡੀ ਵਿੱਚ ਤਾਇਨਾਤ ਪੰਜਾਬ ਦੇ ਕਰਮਚਾਰੀ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰਮਚਾਰੀ 2 ਦਿਨਾਂ ਤੋ ਕਾਫ਼ੀ ਪਰੇਸ਼ਾਨ ਸੀ।

as

By

Published : Mar 5, 2019, 1:07 PM IST

Updated : Mar 5, 2019, 4:06 PM IST

ਆਗਰਾ: ਸੀਓਡੀ ਵਿੱਚ ਤਾਇਨਾਤ ਪੰਜਾਬ ਦੇ ਹਰਮਿੰਦਰ ਸਿੰਘ ਨੇ ਆਪਣੀ ਹੀ ਬੰਦੂਕ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ। ਗੋਲ਼ੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਤੱਕ ਕਰਮਚਾਰੀ ਦੇ ਖ਼ੁਦਕੁਸ਼ੀ ਕਰਨ ਦਾ ਕਾਰਨਾਂ ਦਾ ਪ੍ਰਗਟਾਵਾ ਨਹੀਂ ਹੋ ਸਕਿਆ ਹੈ।

ਜ਼ਿਕਰਯੋਗ ਹੈ ਕਿ ਇਸ ਹਰਮਿੰਦਰ ਦੀ 2 ਦਿਨ ਪਹਿਲਾਂ ਹੀ ਤਰੱਕੀ ਪਾ ਕੇ ਲਾਂਸ ਨਾਇਕ ਬਣਿਆ ਸੀ। ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ ਪਰ ਸੀਓਡੀ ਅਧਿਕਾਰੀ ਇਸ ਨੂੰ ਹਾਦਸਾ ਦੱਸ ਰਹੇ ਹਨ।

ਸੀਓਡੀ ਕਰਮਚਾਰੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਮੌਤ

ਜ਼ਿਕਰਯੋਗ ਹੈ ਕਿ ਪੰਜਾਬ ਦਾ ਰਹਿਣਾ ਵਾਲਾ ਹਰਮਿੰਦਰ ਸਿੰਘ ਫ਼ੌਜ ਤੋਂ ਸੇਵਾਮੁਕਤ ਹੋ ਚੁੱਕਿਆ ਸੀ। ਇਸ ਤੋਂ ਬਾਅਦ ਉਹ ਡਿਫ਼ੈਸ ਸਕਿਊਰਟੀ ਕਾਪਸ ਪਲਾਟੂਨ ਵਿੱਚ ਤਾਇਨਾਤ ਹੋਇਆ ਸੀ। ਬੀਤੇ ਦੋ ਦਿਨ ਪਹਿਲਾਂ ਹੀ ਉਸ ਨੂੰ ਤਰੱਕ ਦੇ ਕੇ ਲਾਂਸ ਨਾਇਕ ਬਣਾਇਆ ਗਿਆ ਸੀ।

ਅਧਿਕਾਰੀਆਂ ਮੁਤਾਬਕ ਜਦੋਂ ਹਰਮਿੰਦਰ ਸਿੰਘ ਸਵੇਰੇ ਵਾਚ ਟਾਵਰ 'ਤੇ ਡਿਊਟੀ ਕਰਨ ਗਿਆ ਤਾਂ ਅਚਾਨਕ ਗੋਲ਼ੀ ਚੱਲੀ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

Last Updated : Mar 5, 2019, 4:06 PM IST

ABOUT THE AUTHOR

...view details